30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭਾਜਪਾ ਕੌਂਸਲਰ ਜੋਸ਼ੀ ਨੇ ਚੰਡੀਗੜ੍ਹ ਨਗਰ ਨਿਗਮ ਦੀ ਐੱਫ਼ ਐਂਡ ਸੀ. ਸੀ. ਮੀਟਿੰਗ ਦੇ ਮਿਨਟਸ ਨਾਲ ਛੇੜਛਾੜ ਕੀਤੇ ਜਾਣ ਦੀ ਕੀਤੀ ਨਿੰਦਿਆ <br/>

ਅਜੀਤ ਡੈਸਕ 22-10-2025
ਚੰਡੀਗੜ੍ਹ, 21 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐਫ਼.ਐਂਡ.ਸੀ.ਸੀ.) ਦੀ 26 ਸਤੰਬਰ 2025 ਨੂੰ ਹੋਈ ਮੀਟਿੰਗ ਦੇ ਮਿਨਟਸ ਨਾਲ ਕੀਤੀ ਗਈ ਛੇੜਛਾੜ ਦੇ ਮਾਮਲੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ | ਇਸ ਮਾਮਲੇ ਨੂੰ ਲੈ ਕੇ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਨਾਰਾਜ਼ਗੀ ਜਤਾਉਂਦਿਆਂ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਬਾਰੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਕੋਲ ਸ਼ਿਕਾਇਤ ਦਰਜ਼ ਕਰਵਾਉਣਗੇ | ਕੌਂਸਲਰ ਸੌਰਭ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ 26 ਸਤੰਬਰ ਦੀ ਐੱਫ਼.ਐਂਡ.ਸੀ.ਸੀ. ਮੀਟਿੰਗ ਦੌਰਾਨ ਦੀਵਾਲੀ ਮੌਕੇ ਲੱਗਣ ਵਾਲੀਆਂ ਦੁਕਾਨਾਂ ਅਤੇ ਸਟਾਲਾਂ ਦੀ ਮਿਆਦ ਗੁਰਪੁਰਬ (5 ਨਵੰਬਰ 2025) ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ | ਇਹ ਪ੍ਰਸਤਾਵ ਤਿਉਹਾਰਾਂ ਦੇ ਮੌਸਮ ਅਤੇ ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ 'ਜੀ.ਐਸ.ਟੀ ਉਤਸਵ' ਦੇ ਤਹਿਤ ਲਿਆਂਦਾ ਗਿਆ ਸੀ | ਜੋਸ਼ੀ ਮੁਤਾਬਕ ਇਸ ਪ੍ਰਸਤਾਵ ਨੂੰ ਮੇਅਰ ਅਤੇ ਸਦਨ ਦੇ ਸਾਰੇ ਮੈਂਬਰਾਂ ਵਲੋਂ ਸਹਿਮਤੀ ਨਾਲ ਮਨਜ਼ੂਰ ਕੀਤਾ ਗਿਆ ਸੀ, ਪਰ ਜਦੋਂ ਅਧਿਕਾਰਕ ਮਿਨਟਸ ਜਾਰੀ ਕੀਤੇ ਗਏ ਤਾਂ ਹੈਰਾਨੀਜਨਕ ਤੌਰ 'ਤੇ ਇਹ ਪ੍ਰਸਤਾਵ ਰਿਕਾਰਡ 'ਚੋਂ ਜਾਣਬੁੱਝ ਕੇ ਹਟਾ ਦਿੱਤਾ ਗਿਆ | ਉਨ੍ਹਾਂ ਕਿਹਾ ਇਹ ਬਹੁਤ ਦੁਖਦਾਈ ਤੇ ਨਿੰਦਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਕੁਝ ਅਧਿਕਾਰੀ ਅਧਿਕਾਰਕ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਮੀਟਿੰਗ ਦੇ ਮੂਲ ਪ੍ਰਸਤਾਵ ਤੇ ਪਾਸ ਕੀਤਾ ਗਿਆ ਫ਼ੈਸਲਾ ਮਿਨਟਸ 'ਚ ਮੁੜ ਦਰਜ਼ ਕੀਤਾ ਜਾਵੇ ਅਤੇ ਭਵਿੱਖ 'ਚ ਇਸ ਤਰ੍ਹਾਂ ਦੀਆਂ ਛੇੜਛਾੜਾਂ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਪ੍ਰਣਾਲੀ ਬਣਾਈ ਜਾਵੇ | ਨਾਲ ਹੀ, ਉਨ੍ਹਾਂ ਨੇ ਦੋਸ਼ੀ ਅਧਿਕਾਰੀਆਂ ਵਿਰੁੱਧ ਨਿਰਪੱਖ ਜਾਂਚ ਤੇ ਕੜੀ ਕਾਰਵਾਈ ਦੀ ਮੰਗ ਵੀ ਕੀਤੀ |


ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਸ਼ਹੀਦਾਂ ਨੂੰ ਭਾਵਪੂਰਵਕ ਸ਼ਰਧਾਂਜਲੀ <br/> ਅਗਲੀ ਖ਼ਬਰ ਭਾਰਤ ਨੇ ਮਰਿਆਦਾ ਨਿਭਾਈ, ਆਪ੍ਰੇਸ਼ਨ ਸੰਧੂਰ ਨਾਲ ਅਨਿਆਂ ਦਾ ਬਦਲਾ ਲਿਆ-ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।