04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

2 ਸੂਬਿਆਂ ਨੂੰ ਆਪਸ 'ਚ ਜੋੜਦੀ ਬਰਵਾਲਾ ਸੜਕ 'ਤੇ ਸਫ਼ਰ ਕਰਨਾ ਹੋਇਆ ਔਖਾ <br/>

ਪਿੰਡ ਭਗਵਾਨਪੁਰ ਦੇ ਵਸਨੀਕ ਬਰਵਾਲਾ ਸੜਕ ਤੇ ਪੁਲ ਦੀ ਹੋਈ ਖਸਤਾ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ | (ਸੱਜੇ) ਬਰਵਾਲਾ ਸੜਕ 'ਤੇ ਤੋੜੇ ਗਏ ਪੁਰਾਣੇ ਪੁਲ ਵਾਲੀ ਥਾਂ 'ਤੇ ਭਰਿਆ ਬਾਰਿਸ਼ ਦਾ ਪਾਣੀ | ਤਸਵੀਰਾਂ : ਗੁਰਮੀਤ ਸਿੰਘ <br/> 31-08-2025
ਡੇਰਾਬੱਸੀ, 30 ਅਗਸਤ (ਗੁਰਮੀਤ ਸਿੰਘ)-ਬਰਵਾਲਾ ਸੜਕ ਦੇ ਹੰਸਾ ਪਾਰਕ ਨੇੜੇ ਉਸਾਰੀ ਅਧੀਨ ਪੁਲ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਹੋਇਆ ਹੈ | ਪੁਰਾਣੇ ਪੁਲ ਨੂੰ ਤੋੜ ਕੇ ਛੱਡ ਦਿੱਤਾ ਗਿਆ ਸੀ, ਜਿਥੇ ਕਿ ਬਾਰਿਸ਼ ਦਾ ਪਾਣੀ ਭਰ ਗਿਆ ਹੈ | ਇ ਦੇ ਨਾਲ ਲੱਗਦਾ ਦੂਜਾ ਪੁਲ ਜਿਥੋਂ ਵਾਹਨ ਨਿਕਲ ਰਹੇ ਹਨ, ਉਸ ਦੀ ਹਾਲਤ ਵੀ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ | ਪਿੰਡ ਭਗਵਾਨਪੁਰ ਦੇ ਵਸਨੀਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਕੰਮ ਸ਼ੁਰੂ ਕਰਵਾਉਣ ਮਗਰੋਂ ਖ਼ਤਮ ਕਰਵਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਦਾ ਖ਼ਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਖਸਤਾ ਹਾਲਤ ਪੁਲ ਨੂੰ ਦਿਖਾਉਂਦੇ ਹੋਏ ਕਿਹਾ ਕਿ ਠੇਕੇਦਾਰ ਨੇ ਪਹਿਲਾਂ ਹੀ ਕੰਮ 8 ਮਹੀਨੇ ਲੇਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਕਤ ਪੁਲ ਤੋਂ ਵੱਡੇ ਅਤੇ ਭਾਰੀ ਵਾਹਨ 24 ਘੰਟੇ ਨਿਕਲ ਰਹੇ ਹਨ ਅਤੇ ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ | ਪਿੰਡ ਦੇ ਸਰਪੰਚ ਸਮੇਤ ਹੋਰਨਾਂ ਮੁਹਤਬਰਾਂ ਨੇ ਪ੍ਰਸ਼ਾਸਨ ਤੋਂ ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਝਰਮਲ ਨਦੀ 'ਚ ਰੁੜ੍ਹੇ ਬਜ਼ੁਰਗ ਦੀ ਲਾਸ਼ ਪਰਿਵਾਰ ਵਾਲਿਆਂ ਨੇ ਖ਼ੁਦ ਬਾਹਰ ਕੱਢੀ <br/> ਅਗਲੀ ਖ਼ਬਰ ਘਰ 'ਚੋਂ ਕੀਮਤੀ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।