05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਮਾਂਡੋ ਟ੍ਰੇਨਿੰਗ ਸੈਂਟਰ 'ਚ ਜਾ ਕੇ ਜਵਾਨਾਂ ਦਾ ਵਧਾਇਆ ਹੌਸਲਾ <br/>

ਅਜੀਤ ਡੈਸਕ 31-08-2025
ਪੰਚਕੂਲਾ, 30 ਅਗਸਤ ਕਪਿਲ)-ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਰਵਿੰਦਰ ਕਲਿਆਣ ਵਲੋਂ ਅੰਜ ਪੰਚਕੂਲਾ ਦੇ ਪਿੰਡ ਚੌਕੀ ਸਥਿਤ ਹਰਿਆਣਾ ਪੁਲਿਸ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਵਿਖੇ ਪੁੱਜ ਕੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਦਾ ਹੌਸਲਾ ਵਧਾਇਆ ਗਿਆ | ਉਹ ਕਮਾਂਡੋ ਟ੍ਰੇਨਿੰਗ ਸੈਂਟਰ ਵਲੋਂ ਕਰਵਾਏ ਗਏ ਡਿਸਟਿ੍ਕਟ ਕੋਰਸ ਅਤੇ ਸਵੈਟ ਐਚ. ਏ. ਪੀ. ਕੋਰਸ ਦੇ ਸਮਾਪਤੀ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਪੁੱਜੇ ਹੋਏ ਸਨ | ਇਸ ਦੌਰਾਨ ਉਨ੍ਹਾਂ ਨੂੰ ਕਮਾਂਡੋ ਦਸਤੇ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਸੁਰੱਖਿਆ ਨਾਲ ਜੁੜੀਆਂ ਕਈ ਪ੍ਰਕਾਰ ਦੀਆਂ ਟ੍ਰੇਨਿੰਗਾਂ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਧਾਨ ਸਭਾ ਸਪੀਕਰ ਨੇ ਏ. ਡੀ. ਜੀ. ਪੀ. ਸੌਰਭ ਸਿੰਘ ਅਤੇ ਆਈ. ਜੀ. ਸੁਰੱਖਿਆ ਪੰਕਜ ਨੈਨ ਸਮੇਤ ਕਈ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਐਮ. ਪੀ.-5 ਬੰਦੂਕ ਨਾਲ ਸਟੀਕ ਨਿਸ਼ਾਨਾ ਲਗਾਇਆ | ਇਸ ਤੋਂ ਬਾਅਦ ਉਨ੍ਹਾਂ ਏ. ਕੇ-47 ਬਲਾਕ ਪਿਸਤੌਲ ਆਦਿ ਹਥਿਆਰਾਂ ਉੱਤੇ ਵੀ ਹੱਥ ਅਜਮਾਇਆ | ਇਸੇ ਦੌਰਾਨ ਉੱਚ ਅਧਿਕਾਰੀਆਂ ਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਪੁਲਿਸ ਜਵਾਨਾਂ ਉੱਤੇ ਦੇਸ਼ ਦੀ ਸੁਰੱਖਿਆ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ, ਜਦਕਿ ਕਮਾਂਡੋ ਟ੍ਰੇਨਿੰਗ ਸੈਂਟਰ 'ਚ ਟ੍ਰੇਨਿੰਗ ਲੈਣ ਵਾਲੇ ਜਵਾਨਾਂ ਨੂੰ ਵੀ. ਆਈ. ਪੀ. ਸੁਰੱਖਿਆ 'ਚ ਤਾਇਨਾਤ ਕੀਤਾ ਜਾਂਦਾ ਹੈ | ਉਨ੍ਹਾਂ ਨੇ ਕਈ ਵਾਰ ਅੱਤਵਾਦੀ ਹਮਲਿਆਂ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਵੀ ਉਨ੍ਹਾਂ ਨੂੰ ਨਿਪਟਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਕਮਾਂਡੋ ਜਵਾਨ ਲੰਬੀ ਸਾਧਨਾ ਤੋਂ ਬਾਅਦ ਆਪਣੇ ਆਪ ਨੂੰ ਤਿਆਰ ਕਰਦੇ ਹਨ ਅਤੇ ਅੱਜ ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਜਵਾਨਾਂ ਦੀ ਸਾਧਨਾ ਨੂੰ ਪ੍ਰਤੱਖ ਪ੍ਰਮਾਣ ਮਿਲ ਗਿਆ ਹੈ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਨਵ-ਨਿਯੁਕਤ ਪਿ੍ੰ. ਸੁਮਨਲਤਾ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਕੌਂਸਲ ਖਰੜ ਦੇ ਮੁੱਖ ਦਫ਼ਤਰ ਵਿਖੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।