ਖਰੜ, 30 ਅਗਸਤ (ਜੰਡਪੁਰੀ)-ਸੀਨੀਅਰ ਸਿਟੀਜਨਜ਼ ਕੌਂਸਲ ਖਰੜ ਦੇ ਸੰਨੀ ਇਨਕਲੇਵ ਵਿਚਲੇ ਮੁੱਖ ਦਫ਼ਤਰ ਵਿਖੇ ਕਲੀਅਰ ਮੈਡੀ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਕੌਂਸਲ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਜੌਲੀ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਮਰੀਜ਼ਾਂ ਦੇ ਬਲੱਡ ਟੈਸਟ, ਈ. ਸੀ. ਜੀ., ਬਲੱਡ ਪ੍ਰੈਸ਼ਰ, ਫੇਫੜਿਆਂ ਦੇ ਟੈਸਟ ਅਤੇ ਲੀਵਰ ਦੇ ਟੈਸਟ ਵੀ ਕੀਤੇ ਗਏ | ਇਸ ਮੌਕੇ ਫਿਜ਼ੀਓਥੈਰਪਿਸਟ ਨੇ ਕਸਰਤ ਰਾਹੀਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਸੰਬੰਧੀ ਜਾਣਕਾਰੀ ਅਹਿਮ ਜਾਣਕਾਰੀ ਦਿੱਤੀ ਗਈ, ਜਿਸ ਦਾ ਸੀਨੀਅਰ ਸਿਟੀਜਨਜ਼ ਕੌਂਸਲ ਦੇ ਮੈਂਬਰਾਂ ਨੇ ਭਰਪੂਰ ਲਾਹਾ ਲਿਆ | ਇਸ ਮੌਕੇ ਕੌਂਸਲ ਮੈਂਬਰਾਂ ਵਲੋਂ ਵੀ ਆਪਣੀ ਸਿਹਤ ਦੀ ਜਾਂਚ ਕਰਵਾਈ ਗਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਸੰਬੰਧੀ ਸਲਾਹ ਲਈ ਗਈ |