16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਉਦਯੋਗਿਕ ਸੰਸਥਾਵਾਂ ਨੇ ਜੀ.ਐਸ.ਟੀ. ਰਿਫੰਡ ਨਾ ਜਾਰੀ ਕਰਨ 'ਤੇ ਸਰਕਾਰ ਦਾ ਕੀਤਾ ਵਿਰੋਧ

ਮੀਟਿੰਗ ਦੌਰਾਨ ਜਤਿੰਦਰ ਮਿੱਤਲ ਚੇਅਰਮੈਨ ਯੂ.ਸੀ.ਪੀ.ਐਮ.ਏ., ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਤੇ ਹੋਰ | ਤਸਵੀਰ : ਸੇਵਕ ਸਿੰਘ <br/> 29-12-2025
ਲੁਧਿਆਣਾ, 28 ਦਸੰਬਰ (ਜਤਿੰਦਰ ਭੰਬੀ)-ਉਦਯੋਗਿਕ ਸੰਸਥਾਵਾਂ ਦੀ ਇਕ ਮੀਟਿੰਗ ਜਤਿੰਦਰ ਮਿੱਤਲ ਚੇਅਰਮੈਨ ਯੂ.ਸੀ.ਪੀ.ਐਮ.ਏ. ਅਤੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਅਤੇ ਸੰਜੀਵ ਅਰੋੜਾ ਉਦਯੋਗ ਮੰਤਰੀ ਪੰਜਾਬ ਤੋਂ ਜੀ.ਐਸ.ਟੀ. ਰਿਫੰਡ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੀ.ਐਸ.ਟੀ. ਰਿਫੰਡ ਜਾਰੀ ਨਹੀਂ ਕੀਤੇ ਜਾ ਰਹੇ ਹਨ | ਇਹ ਪੈਸਾ ਨਾ ਤਾਂ ਗ੍ਰਾਂਟ ਹੈ ਅਤੇ ਨਾ ਹੀ ਸਬਸਿਡੀ ਇਹ ਉਦਯੋਗ ਦਾ ਆਪਣਾ ਪੈਸਾ ਹੈ, ਇਸ ਨੂੰ ਸਮੇਂ ਸਿਰ ਜਾਰੀ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜੀ.ਐਸ.ਟੀ. ਰਿਫੰਡ ਨਹੀਂ ਦਿੱਤੇ ਜਾਂਦੇ ਤਾਂ ਉਦਯੋਗ 15 ਜਨਵਰੀ 2026 ਤੋਂ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੇ | ਇਸ ਮੌਕੇ ਜਤਿੰਦਰ ਮਿੱਤਲ ਚੇਅਰਮੈਨ ਯੂ.ਸੀ.ਪੀ.ਐਮ.ਏ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਰਾਜਿੰਦਰ ਨਾਰੰਗ ਮੁੱਖ ਸਲਾਹਕਾਰ ਯੂ.ਸੀ.ਪੀ.ਐਮ.ਏ., ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ, ਇੰਦਰਜੀਤ ਸਿੰਘ ਨਵਯੁਗ ਪ੍ਰਧਾਨ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ, ਪ੍ਰਦੀਪ ਵਧਾਵਨ ਜਨਰਲ ਸਕੱਤਰ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ, ਅਜੀਤ ਕੁਮਾਰ ਸੀਨੀਅਰ ਉਪ ਪ੍ਰਧਾਨ ਮੰੂਗਫਲੀ ਮੰਡੀ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦੇਣ 'ਤੇ ਲਗਾਈ ਪਾਬੰਦੀ ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀ ਵਿਦਿਆਰਥਣ ਨੇ ਜਿੱਤਿਆ ਸਿਲਵਰ ਮੈਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।