ਲੁਧਿਆਣਾ, 9 ਦਸੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਮੈਂਬਰਾਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਰਿਵਾਰਕ ਫਨ ਡੇ 2025 ਦਾ ਸਫਲਤਾਪੂਰਵਕ ਪੋ੍ਰਗਰਾਮ ਪੀ.ਸੀ.ਟੀ.ਈ. ਕਾਲਜ ਆਫ਼ ਐਜੂਕੇਸ਼ਨ ਕੈਂਪਸ ਬੱਦੋਵਾਲ ਵਿਖੇ ਅੰਸਲ ਅਸਟੇਟ, ਸੋਮਲ ਰਿਫਰੈਕਟਰੀਜ਼, ਕੰਗਾਰੂ, ਜੇ.ਆਰ.ਐਸ. ਈਸਟਮੈਨ ਗਰੁੱਪ, ਯੂਨੀਪਾਰਟਸ ਗਰੁੱਪ, ਮੁਨੀਸ਼ ਫੋਰਜ ਪ੍ਰਾਈਵੇਟ ਲਿਮਟਿਡ ਅਤੇ ਲਾਲੀ ਮੋਟਰਜ਼ ਵਲੋਂ ਕਰਵਾਇਆ ਗਿਆ | ਇਸ ਮੌਕੇ 250 ਤੋਂ ਵੱਧ ਪਰਿਵਾਰਾਂ ਦੀ ਭਾਗੀਦਾਰੀ ਦੇਖੀ ਗਈ ਜਿਸ ਵਿਚ ਖ਼ੁਸ਼ੀ, ਏਕਤਾ ਅਤੇ ਜਸ਼ਨ ਦਾ ਇਕ ਜੀਵੰਤ ਮਾਹੌਲ ਬਣਿਆ | ਇਸ ਮੌਕੇ ਉਦਯੋਗਿਕ ਇਕਾਈਆਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਦੇ ਕੰਮਾਂ ਤੋਂ ਇਕ ਤਾਜ਼ਗੀ ਭਰਿਆ ਅਤੇ ਯਾਦਗਾਰੀ ਬਰੇਕ ਮਿਲਿਆ | ਪੂਰਾ ਸਥਾਨ ਊਰਜਾ ਨਾਲ ਗੂੰਜ ਉਠਿਆ ਕਿਉਂਕਿ ਬੱਚਿਆਂ ਅਤੇ ਬਾਲਗਾਂ ਨੇ ਤੰਬੋਲਾ, ਲੱਕੀ ਡਰਾਅ, ਬੱਚਿਆਂ ਦਾ ਬਾਊਾਸੀ ਜ਼ੋਨ, ਗੇਮਿੰਗ ਟਰੱਕ, ਇੰਟਰ ਐਕਟਿਵ ਸਟਾਲਾਂ ਅਤੇ ਇਕ ਦਿਲਚਸਪ ਗੇਮ ਜ਼ੋਨ ਵਰਗੇ ਆਕਰਸ਼ਣਾਂ ਦਾ ਆਨੰਦ ਮਾਣਿਆ | ਪ੍ਰੋਗਰਾਮ ਨੰੂ ਸੰਬੋਧਨ ਕਰਦੇ ਹੋਏ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਵਪਾਰਕ ਭਾਈਚਾਰੇ, ਭਾਗੀਦਾਰ ਪਰਿਵਾਰਾਂ ਅਤੇ ਸਪਾਂਸਰਾਂ ਵਲੋਂ ਦਿੱਤੇ ਗਏ ਸਹਿਯੋਗ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਆਪਸੀ ਸਹਿਚਾਰ ਵਧਦਾ ਹੈ ਅਤੇ ਇਹ ਸਮਾਗਮ ਨੇ ਨਾ ਸਿਰਫ਼ ਪਰਿਵਾਰਾਂ ਲਈ ਅਭੁੱਲ ਪਲ ਪੈਦਾ ਕੀਤੇ ਬਲਕਿ ਲੁਧਿਆਣਾ ਦੇ ਉਦਯੋਗਿਕ ਭਾਈਚਾਰੇ ਵਿਚ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ |