25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਐਸ.ਡੀ.ਪੀ. ਕਾਲਜ ਫਾਰ ਵੂਮੈਨ ਵਿਖੇ ਸਕਿਨਕੇਅਰ ਤਕਨੀਕਾਂ 'ਤੇ ਇਕ ਰੋਜ਼ਾ ਵਰਕਸ਼ਾਪ

ਅਜੀਤ ਡੈਸਕ 10-12-2025
ਲੁਧਿਆਣਾ, 9 ਦਸੰਬਰ (ਜਸਵਿੰਦਰ ਸਿੰਘ)-ਐਸ.ਡੀ.ਪੀ. ਸਭਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਹੇਠ, ਐਸ.ਡੀ.ਪੀ. ਕਾਲਜ ਫਾਰ ਵੂਮੈਨ, ਦੇ ਕਾਸਮੈਟੋਲੋਜੀ ਵਿਭਾਗ ਦੁਆਰਾ ਸਮਰਥ ਪ੍ਰੋਜੈਕਟ ਦੇ ਤਹਿਤ ਸਕਿਨਕੇਅਰ ਤਕਨੀਕਾਂ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਸਮਰਥ ਪ੍ਰੋਜੈਕਟ ਆਤਮਵਿਸ਼ਵਾਸ਼ ਬਣਾਉਣ ਅਤੇ ਬਿਹਤਰ ਭਵਿੱਖ ਨੂੰ ਆਕਾਰ ਦੇਣ ਲਈ ਸਸ਼ਕਤ ਬਣਾਉਣ 'ਤੇ ਕੇਂਦ੍ਰਤ ਹੈ, ਵਰਕਸ਼ਾਪ ਦੀ ਅਗਵਾਈ ਪਲਕ ਜੱਗੀ, ਕਾਸਮੈਟੋਲੋਜੀ ਦੀ ਸਹਾਇਕ ਪ੍ਰੋਫੈਸਰ ਨੇ ਕੀਤੀ | ਜੱਗੀ ਨੇ ਸਿਹਤਮੰਦ ਚਮਕਦਾਰ ਸਕਿਨ ਲਈ ਲੋੜੀਂਦੇ ਵਿਗਿਆਨਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕੀਤੇ | ਡਾ. ਰੰਜਨਾ ਸੂਦ, ਕਾਰਜਕਾਰੀ ਪਿ੍ੰਸੀਪਲ ਨੇ ਵਿਦਿਆਰਥਣਾਂ ਨੂੰ ਆਪਣੀ ਊਰਜਾ ਨੂੰ ਸਿਹਤਮੰਦ ਮਾਨਸਿਕਤਾ ਅਤੇ ਸਰੀਰ ਨੂੰ ਸੁੰਦਰ ਬਣਾਉਣ ਲਈ ਲਗਾਉਣ ਲਈ ਉਤਸ਼ਾਹਿਤ ਕੀਤਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਕਾਸਮੈਟੋਲੋਜੀ ਵਿਭਾਗ ਵਲੋਂ ਅਜਿਹੀ ਸੂਝਵਾਨ ਵਰਕਸ਼ਾਪ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਸਿਮਰਨਜੀਤ ਕÏਰ ਧੰਜਲ ਨਮਿਤ ਅੰਤਿਮ ਅਰਦਾਸ <br/> ਅਗਲੀ ਖ਼ਬਰ ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।