25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕੈਬਨਿਟ ਮੰਤਰੀ ਮੁੰਡੀਆਂ ਨੇ ਬੀਬੀ ਪੰਧੇਰ ਸਮੇਤ ਬਲਾਕ ਸੰਮਤੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ਼ <br/>

ਅਜੀਤ ਡੈਸਕ 10-12-2025
ਭਾਮੀਆਂ ਕਲਾਂ, 9 ਦਸੰਬਰ (ਜਤਿੰਦਰ ਭੰਬੀ)-ਮਾਂਗਟ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅੰਮਿ੍ਤ ਪਾਲ ਕੌਰ ਪੰਧੇਰ ਪਤਨੀ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਅਤੇ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਬੀਬੀ ਪੰਧੇਰ ਸਮੇਤ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਉਮੀਦਵਾਰ ਅੰਮਿ੍ਤਪਾਲ ਕੌਰ ਪੰਧੇਰ ਨੇ ਵੀ ਲੋਕਾਂ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਜੱਸਾ, ਪਲਵਿੰਦਰ ਸਿੰਘ, ਹੀਰਾ ਸਰਪੰਚ ਚੁਹੜਵਾਲ, ਕੁਲਦੀਪ ਸਿੰਘ ਸਰਪੰਚ ਸੀੜਾ, ਅਵਤਾਰ ਸਿੰਘ ਸਰਪੰਚ ਕਨਿਜਾ, ਤਿਰਲੋਚਨ ਸਿੰਘ ਬਾਜੜਾ, ਪਾਲਾ ਸਰਪੰਚ ਜਗੀਰਪੁਰ, ਸੁਖਬੀਰ ਸਿੰਘ ਸੁਜਾਤਵਾਲ, ਬੰਟੀ ਨੂਰਵਾਲਾ, ਤੇਜਿੰਦਰ ਸਿੰਘ ਸਰਪੰਚ, ਸੋਨੀ ਸਰਪੰਚ ਹਵਾਸ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਅਸ਼ੋਕ ਕੁਮਾਰ, ਮੋਹਨ ਲਾਲ, ਰਾਜੂ, ਸਾਜਨ ਤੇ ਜੋਤੀ ਹੋਏ ਕਾਂਗਰਸ ਪਾਰਟੀ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।