20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਵਿਦਿਆਰਥੀਆਂ ਨੇ ਯੁਵਕ ਮੇਲੇ ਵਿਚ ਨਾਟਕੀ ਪੇਸ਼ਕਾਰੀਆਂ ਰਾਹੀਂ ਸਮਾਜਿਕ ਮੁੱਦਿਆਂ ਦੀ ਝਲਕ ਬਿਖੇਰੀ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਚ ਚੱਲ ਰਹੇ ਯੁਵਕ ਮੇਲੇ ਦੇ ਦੌਰਾਨ ਵਿਦਿਆਰਥੀਆਂ ਨੇ ਅਜੋਕੇ ਸਮੇਂ ਦੇ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਵਾਤਾਵਰਨ ਮੁੱਦਿਆਂ ਨੂੰ ਬੇਹੱਦ ਕਲਾ-ਨਿਪੁੰਨਤਾ ਨਾਲ ਪ੍ਰਦਰਸ਼ਿਤ ਕੀਤਾ | ਇਸ ਦਿਨ ਨੂੰ ਮਾਈਮ ਅਤੇ ਸਕਿੱਟ ਵਰਗੀਆਂ ਨਾਟਕੀ ਕਲਾਵਾਂ ਨੂੰ ਸਮਰਪਿਤ ਕੀਤਾ ਗਿਆ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਸਾਡੇ ਯੁਵਕ ਮੇਲੇ ਦੀਆਂ ਰੰਗਮੰਚ ਪੇਸ਼ਕਾਰੀਆਂ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਸਮਾਜਿਕ ਜਾਗਰੂਕਤਾ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਗੰਭੀਰਤਾ ਅਤੇ ਗਹਿਰਾਈ ਨਾਲ ਉਜਾਗਰ ਕੀਤਾ ਹੈ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਨੌਜਵਾਨ ਸਿਰਫ਼ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਮੁਕਾਬਲਿਆਂ ਵਿਚ ਹੀ ਨਹੀਂ, ਸਗੋਂ ਜੀਵਨ ਦੇ ਹਰੇਕ ਖੇਤਰ ਵਿਚ ਵੀ ਸਫਲਤਾ ਪ੍ਰਾਪਤ ਕਰਨਗੇ | ਡਾ. ਗੁਰਸ਼ਰਨ ਜੀਤ ਸਿੰਘ ਸੰਧੂ, ਪਿ੍ੰਸੀਪਲ, ਐਸ.ਸੀ.ਡੀ. ਸਰਕਾਰੀ ਕਾਲਜ (ਲੜਕੇ) ਨੇ ਕੱਲ੍ਹ ਸ਼ਾਮ ਦੇ ਸੈਸ਼ਨ ਵਿਚ ਮਹਿਮਾਨ-ਏ-ਖ਼ਾਸ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਵਲੋਂ ਪ੍ਰਦਰਸ਼ਿਤ ਕੀਤੇ ਗੁਣਵੱਤਾ ਭਰਪੂਰ ਉਤਪਾਦਾਂ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਸਵਾਦ ਦੀ ਸ਼ਲਾਘਾ ਕੀਤੀ | ਅੱਜ ਦੇ ਹੋਏ ਮਾਈਮ ਮੁਕਾਬਲਿਆਂ ਵਿਚ ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਪਹਿਲੇ, ਕਾਲਜ ਆਫ਼ ਵੈਟਰਨਰੀ ਸਾਇੰਸ ਦੂਜੇ ਅਤੇ ਵੈਟਰਨਰੀ ਪੌਲੀਟੈਕਨਿਕ ਕਾਲਜ ਤੀਜੇ ਨੰਬਰ 'ਤੇ ਰਹੇ | ਸਕਿੱਟ ਮੁਕਾਬਲੇ ਵਿਚ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਪਹਿਲੇ, ਵੈਟਰਨਰੀ ਪੌਲੀਟੈਕਨਿਕ ਕਾਲਜ ਦੂਜੇ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਤੀਜੇ ਨੰਬਰ 'ਤੇ ਰਹੇ | ਪੰਜਾਬੀ ਪਹਿਰਾਵੇ 'ਚ ਰੈਂਪ ਵਾਕ ਮੁਕਾਬਲੇ ਵਿਚ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ (ਟੀਮ) ਪਹਿਲੇ ਅਤੇ ਨਤਾਸ਼ਾ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ (ਵਿਅਕਤੀਗਤ) ਦੂਜੇ ਸਥਾਨ 'ਤੇ ਰਹੇ |

ਪਿਛਲੀ ਖ਼ਬਰ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਲੁਧਿਆਣਾ ਲੇਖਾਕਾਰ ਭਲਾਈ ਐਸੋਸੀਏਸ਼ਨ ਦੇ ਸਹਿਯੋਗ ਨਾਲ ਮੀਟਿੰਗ <br/> ਅਗਲੀ ਖ਼ਬਰ ਪੀ.ਏ.ਯੂ. ਦੇ ਵਿਗਿਆਨੀ ਨੂੰ ਸਰਬੋਤਮ ਪੇਪਰ ਪੁਰਸਕਾਰ ਹਾਸਿਲ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।