ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਤਲੁਜ ਕਲੱਬ ਵਿਖੇ ਜਨਰਲ ਸਕੱਤਰ ਡਾ. ਅਸ਼ੀਸ਼ ਆਹੂਜਾ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਗ੍ਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਇਕ ਦੂਜੇ ਨੂੰ ਮਠਿਆਈ ਤੇ ਫੁੱਲ ਭੇਟ ਕੀਤੇ | ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਨੰੂ ਸਾਰਿਆਂ ਨੰੂ ਦੀਵਾਲੀ ਮੌਕੇ ਪਟਾਕੇ ਨਾ ਚਲਾਕੇ ਇਸ ਨੰੂ ਗ੍ਰੀਨ ਦੀਵਾਲੀ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ ਅਤੇ ਆਪਸੀ ਪਿਆਰ ਤੇ ਸਦਭਾਵਨਾ ਨੰੂ ਹੋਰ ਮਜਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਜਸਵੰਤ ਸਿੰਘ, ਐਡਵੋਕੇਟ ਅੰਕੁਰ ਘਈ, ਦੀਪਕ ਚੌਪੜਾ, ਡਾ. ਸੁਲਭਾ, ਗੌਰਵ ਛਾਬੜਾ, ਸਤੀਸ਼ ਸ਼ਰਮਾ, ਮੇਅਰ ਆਈ.ਐਸ. ਸੰਧੂ, ਕਰਨਲ ਕਾਹਲੋਂ, ਮੁਕੇਸ਼ ਸੂਦ, ਜੋਗਾ ਸਿੰਘ, ਵਿਵੇਕ ਸ਼ਰਮਾ, ਭਾਰਤ ਭੂਸ਼ਨ, ਡਾ. ਅਰਵਿੰਦਰ ਗੰਭੀਰ, ਵਿਨੋਦ ਤਲਵਾੜ, ਡਾ. ਮਨੋਜ ਸੋਬਤੀ, ਅਨੰਤ ਜੀਤ ਕੌਰ, ਡਾ. ਅਜੀਤ ਸਿੰਘ ਚਾਵਲਾ ਆਦਿ ਮੌਜੂਦ ਸਨ |