ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਰੌਸ਼ਨੀ 2025 ਸਾਲਾਨਾ ਦੀਵਾਲੀ ਪ੍ਰੋਗਰਾਮ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਅੱਜ ਬੰਪਰ ਲੱਕੀ ਡਰਾਅ ਇਨਾਮਾਂ ਦੇ ਐਲਾਨ ਨਾਲ ਸਮਾਪਤ ਹੋਇਆ ¢ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ ਇਸ ਸਮਾਗਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀ ਅਗਵਾਈ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿਚ ਦੀਵਾਲੀ ਦੇ ਜਸ਼ਨ ਦੇ ਹਿੱਸੇ ਵਜੋਂ ਮੋਮਬੱਤੀ ਬਣਾਉਣ ਦੀ ਵਰਕਸ਼ਾਪ, ਇਕ ਅੰਤਰ-ਕਲਾਸ ਮਠਿਆਈ ਮੁਕਾਬਲਾ ਅਤੇ ਅਰਨ ਯੂ ਲਰਨ ਸਕੀਮ ਅਧੀਨ ਦੀਵਾਲੀ ਪ੍ਰਦਰਸ਼ਨੀ ਸਟਾਲ ਸ਼ਾਮਿਲ ਸੀ¢ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਲੱਕੀ ਡਰਾਅ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਖ਼ੁਸ਼ਹਾਲ ਅਤੇ ਸੁਰੱਖਿਅਤ ਦੀਵਾਲੀ ਦੀ ਕਾਮਨਾ ਕੀਤੀ¢