ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਚਾਰ ਦਿਨਾਂ ਤੱਕ ਚੱਲੇ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਕਲਚਰਲ ਹੈਰੀਟੇਜ ਫ਼ੈਸਟੀਵਲ ਸਫਲਤਾ ਪੂਰਵਕ ਅਤੇ ਭਾਰੀ ਉਤਸ਼ਾਹ ਨਾਲ ਮਾਲਵਾ ਕਾਲਜ ਆਫ ਐਜੂਕੇਸ਼ਨ ਵਿਖੇ ਸੰਪੰਨ ਹੋ ਗਿਆ¢ ਇਹ ਸਮਾਗਮ ਪੰਜਾਬ ਦੀ ਧਰੋਹਰ, ਕਲਾ ਤੇ ਸਾਹਿਤ ਨੂੰ ਮਨਾਉਂਦਾ ਹੋਇਆ ਪਿ੍ੰਸੀਪਲ ਡਾ. ਤਿ੍ਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ¢ ਚਾਰ ਦਿਨ ਚੱਲੇ ਇਸ ਫ਼ੈਸਟੀਵਲ ਦੇ ਵਿਚ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਨੇ ਓਵਰ ਆਲ ਟਰਾਫ਼ੀ ਜਿੱਤੀ ਅਤੇ ਮਾਲਵਾ ਕਾਲਜ ਆਫ ਐਜੂਕੇਸ਼ਨ ਨੇ ਫ਼ਸਟ ਰਨਰ ਅੱਪ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਚੰਡੀਗੜ੍ਹ ਨੇ ਦੂਜੀ ਰਨਰ ਅੱਪ ਟਰਾਫ਼ੀ ਜਿੱਤੀ¢ ਇਸ ਫ਼ੈਸਟੀਵਲ ਦੇ ਵਿਚ 25 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ¢ ਸਮਾਗਮ ਦੀ ਸ਼ੁਰੂਆਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੁਆਰਾ ਕੀਤੀ ਗਈ¢ ਉਨ੍ਹਾਂ ਦੇ ਨਾਲ ਡਾ. ਸੁਖਜਿੰਦਰ ਰਿਸ਼ੀ (ਡਾਇਰੈਕਟਰ, ਯੂਥ ਵੈੱਲਫੇਅਰ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਡਾ. ਤੇਜਿੰਦਰ ਗਿੱਲ (ਜੁਆਇੰਟ ਡਾਇਰੈਕਟਰ, ਯੂਥ ਵੈੱਲਫੇਅਰ), ਡਾ. ਰਵੀ ਇੰਦਰ ਸਿੰਘ (ਡੀਨ, ਕਾਲਜ ਡਿਵੈਲਪਮੈਂਟ ਕÏਾਸਲ), ਡਾ. ਮੁਕੇਸ਼ ਅਰੋੜਾ (ਸਾਬਕਾ ਫੈਲੋ), ਡਾ. ਪ੍ਰਗਤੀ ਵਰਮਾ ਅਤੇ ਕਮਲ ਕਟਾਰੀਆ (ਮੈਨੇਜਰ) ਵੀ ਮÏਜੂਦ ਸਨ¢ ਪਹਿਲੇ ਦਿਨ ਗੁਰੂ ਸ਼ਬਦ, ਭਜਨ, ਕਲਾਸੀਕਲ ਵੋਕਲ, ਭਾਰਤੀ ਗਾਣੇ, ਗੀਤ ਅਤੇ ਗ਼ਜ਼ਲ, ਲੋਕ ਗੀਤ, ਆਰਕੈਸਟਰਾ ਅਤੇ ਗਰੁੱਪ ਫੋਕ ਆਦਿ ਮੁਕਾਬਲੇ ਹੋਏ¢ਦੂਜੇ ਦਿਨ ਪ੍ਰਸਿੱਧ ਪੰਜਾਬੀ ਅਦਾਕਾਰਾ ਪਦਮ ਸ਼੍ਰੀ ਨਿਰਮਲ ਰਿਸ਼ੀ, ਸਵਰਨਜੀਤ ਸਾਵੀ (ਚੇਅਰਮੈਨ, ਪੰਜਾਬ ਕਲਾ ਪਰਿਸ਼ਦ), ਹਰਸ਼ਪ੍ਰੀਤ ਸਿੰਘ (ਏ.ਸੀ.ਪੀ. ਡਿਟੈਕਟਿਵ, ਲੁਧਿਆਣਾ) ਅਤੇ ਅਮਰਜੀਤ ਸਿੰਘ ਗਰੇਵਾਲ (ਸਾਬਕਾ ਡਾਇਰੈਕਟਰ, ਪੀ.ਟੀ.ਯੂ.) ਨੇ ਸਮਾਗਮ ਦੀ ਰÏਣਕ ਵਧਾਈ | ਤੀਜੇ ਦਿਨ ਪਰੰਪਰਾਗਤ ਅÏਰਤਾਂ ਦੇ ਗੀਤ, ਗਿੱਧਾ, ਝੂਮਰ, ਮਲਵਾਈ ਗਿੱਧਾ, ਸੰਮੀ, ਲੁੱਡੀ, ਭੰਗੜਾ, ਰਚਨਾਤਮਕ ਲਿਖਤ, ਲਿਖਾਈ, ਕੜ੍ਹਾਈ (ਬਾਘ, ਫੁਲਕਾਰੀ, ਦੋਸੂਤੀ/ਕਰਾਸ ਸਵਿਚ), ਕਰੋਸ਼ੀਆ ਕੰਮ, ਪੱਖੀ ਡਿਜ਼ਾਈਨ, ਨਿਟਿੰਗ, ਮਹਿੰਦੀ ਡਿਜ਼ਾਈਨ ਆਦਿ ਮੁਕਾਬਲੇ ਕਰਵਾਏ ਗਏ¢ ਮੈਨੇਜਮੈਂਟ ਕਮੇਟੀ ਮੈਂਬਰਾਂ ਕੁਸ਼ਲ ਢਿੱਲੋਂ, ਰਵਿੰਦਰ ਕÏਰ, ਮਨਮੀਤ ਕÏਰ, ਰਮਨਪਰੀਤ ਕÏਰ, ਨਵਨੀਤ ਕÏਰ, ਡਾ. ਲਤਾ (ਨੈਸ਼ਨਲ ਐਵਾਰਡੀ) ਅਤੇ ਕਾਲਜ ਦੀ ਅਲੁਮਨਾ ਜਸਪ੍ਰੀਤ ਕÏਰ (ਪਿ੍ੰਸੀਪਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਇਯਾਲੀ ਕਲਾਂ) ਨੇ ਸਮਾਰੋਹ ਦੀ ਸ਼ੋਭਾ ਵਧਾਈ | ਅਖੀਰਲੇ ਦਿਨ ਰਵਿੰਦਰ ਮਿੱਤਲ (ਕਮਿਸ਼ਨਰ ਇਨਕਮ ਟੈਕਸ, ਲੁਧਿਆਣਾ), ਜਸਲੀਨ ਭੁੱਲਰ (ਐਸ.ਡੀ.ਐਮ. ਲੁਧਿਆਣਾ) ਅਤੇ ਡਾ. ਮੁਕਤੀ ਗਿੱਲ (ਡਾਇਰੈਕਟਰ, ਖਾਲਸਾ ਇੰਸਟੀਚਿਊਟਸ) ਮÏਜੂਦ ਸਨ¢ਡਾ. ਗੁਰਮੀਤ ਸਿੰਘ ਨੇ ਧੰਨਵਾਦ ਪ੍ਰਗਟਾਇਆ ਅਤੇ ਕਾਲਜਾਂ ਦੇ ਪਿ੍ੰਸੀਪਲਾਂ, ਇੰਚਾਰਜ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ¢ ਉਨ੍ਹਾਂ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਕਾਂ ਦਾ ਸਤਿਕਾਰ ਕੀਤਾ¢ ਉਨ੍ਹਾਂ ਕਿਹਾ ਕਿ ਕਾਲਜ ਦੇ ਪੂਰੇ ਸਟਾਫ਼, ਅਧਿਆਪਕ ਤੇ ਗੈਰ-ਅਧਿਆਪਕ ਦੀ ਲਗਨ ਅਤੇ ਮਿਹਨਤ ਕਰਕੇ ਇਹ ਸਮਾਰੋਹ ਸਫਲ ਹੋ ਸਕਿਆ¢
ਮਾਲਵਾ ਕਾਲਜ ਆਫ਼ ਐਜੂਕੇਸ਼ਨ ਨੇ ਜਿੱਤੀ ਫ਼ਸਟ ਰਨਰ ਅੱਪ ਟਰਾਫ਼ੀ <br/>
ਅਜੀਤ ਡੈਸਕ
22-10-2025