26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜੀ.ਕੇ. ਗਰੁੱਪ, ਵੈਲੀ ਦੇ ਪਲਾਟ ਧਾਰਕਾਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ-ਗੁਲਸ਼ਨ ਕੁਮਾਰ <br/>

ਅਜੀਤ ਡੈਸਕ 22-10-2025
ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)- ਜੀ.ਕੇ. ਵੈਲੀ ਦੇ ਨਿਵਾਸੀਆਂ ਵਲੋਂ ਬਣਾਈ ਗਈ ਐਸੋਸੀਏਸ਼ਨ ਦੇ ਪ੍ਰਧਾਨ ਰਿਆ ਦੀ ਅਗਵਾਈ ਹੇਠ ਇਕ ਪੈੱ੍ਰਸ ਕਾਨਫਰੰਸ ਕੀਤੀ ਗਈ, ਜਿਸ ਵਿਚ ਜੀ.ਕੇ. ਗਰੁੱਪ ਅਤੇ ਜੀ.ਕੇ. ਵੈਲੀ ਦੇ ਪ੍ਰਮੋਟਰ ਗੁਲਸ਼ਨ ਕੁਮਾਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਐਸੋਸੀਏਸ਼ਨ ਦੀ ਪ੍ਰਧਾਨ ਰਿਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਲੋਨੀ ਦੇ ਵਿਚ ਬਾਹਰੋਂ ਆ ਕੇ ਕੁੱਝ ਗੁੰਡਾ ਕਿਸਮ ਦੇ ਵਿਅਕਤੀਆਂ ਵਲੋਂ ਗਲਤ ਅਫ਼ਵਾਹਾਂ ਫੈਲਾ ਕੇ ਬਿਆਨਬਾਜ਼ੀ ਕਰਕੇ ਕਾਲੋਨੀ ਵਾਸੀਆਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਕਾਲੋਨੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕਾਲੋਨੀ ਦਾ ਮਾਹੌਲ ਸੁਖਾਵਾਂ ਕਰਨ ਲਈ ਅੱਜ ਸਾਡੀ ਐਸੋਸੀਏਸ਼ਨ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇ | ਪ੍ਰਮੋਟਰ ਗੁਲਸ਼ਨ ਕੁਮਾਰ ਨੇ ਬੋਲਦਿਆਂ ਕਿਹਾ ਕਿ ਅਸੀਂ ਹੁਣ ਤੱਕ ਪੂਰੇ ਪੰਜਾਬ ਦੇ ਅੰਦਰ ਕਈ ਕਾਲੋਨੀਆਂ ਕੱਟ ਚੁੱਕੇ ਹਾਂ ਤੇ ਸਾਡੇ ਜੀ.ਕੇ. ਗਰੁੱਪ ਜੀ.ਕੇ. ਵੈਲੀ ਕਾਲੋਨੀ ਦੇ ਵਿਚ ਕਿਸੇ ਵੀ ਪਲਾਟ ਧਾਰਕ ਨੂੰ ਕੋਈ ਸਮੱਸਿਆ ਨਹੀਂ ਆਉਣ ਦਿਆਂਗੇ | ਉਨ੍ਹਾਂ ਕਿਹਾ ਕਿ ਕਾਲੋਨੀ ਦਾ ਰੱਖ ਰਖਾਅ ਕਰਨ ਵਾਸਤੇ ਜੋ ਕਾਲੋਨੀ ਦੇ ਪਲਾਟ ਧਾਰਕ ਹਨ, ਉਹ ਆਪਣੇ ਬਣਦੇ ਰੁਪਏ ਜਮ੍ਹਾ ਕਰਾਉਣ ਅਤੇ ਪ੍ਰਮੋਟਰ ਦੇ ਤੌਰ 'ਤੇ ਬਣਦੀ ਜ਼ਿੰਮੇਵਾਰੀ ਸਾਡੇ ਵਲੋਂ ਪੂਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਪਲਾਟ ਧਾਰਕ ਨੂੰ ਅਫ਼ਵਾਹਾਂ 'ਤੇ ਯਕੀਨ ਕਰਨ ਦੀ ਲੋੜ ਨਹੀਂ, ਉਹ ਸਿੱਧਾ ਸਾਡੇ ਦਫ਼ਤਰ ਆ ਕੇ ਸੰਪਰਕ ਕਰਨ |

ਪਿਛਲੀ ਖ਼ਬਰ ਮਾਲਵਾ ਕਾਲਜ ਆਫ਼ ਐਜੂਕੇਸ਼ਨ ਨੇ ਜਿੱਤੀ ਫ਼ਸਟ ਰਨਰ ਅੱਪ ਟਰਾਫ਼ੀ <br/> ਅਗਲੀ ਖ਼ਬਰ ਖੇਤੀਬਾੜੀ ਵਿਦਿਆਰਥੀਆਂ ਨੇ ਧਰਨਾ ਲਾ ਕੇ ਮਨਾਈ ਕਾਲੀ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।