29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਜੰਮੂ ਨਿਵਾਸੀ 84 ਸਾਲਾ ਮਹਿਲਾ ਦੇ ਦੋਵੇਂ ਗੋਡਿਆਂ ਦੀ ਕੀਤੀ ਸਫਲ ਸਰਜਰੀ <br/>

ਐਸ. ਪੀ. ਐਸ. ਹਸਪਤਾਲ, ਸ਼ੇਰਪੁਰ ਚੌਕ ਵਿਖੇ ਦੋਵਾਂ ਗੋਡਿਆਂ ਦੀ ਸਫਲ ਸਰਜਰੀ ਤੋਂ ਬਾਅਦ ਜੰਮੂ ਵਾਸੀ ਮਹਿਲਾ ਮਰੀਜ਼ ਕਮਲੇਸ਼ ਦੇਵੀ (84) ਦੇ ਨਾਲ ਡਾ. ਰਣਜੀਤ ਸਿੰਘ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਡਾ. ਤਰਲੋਚਨ ਸਿੰਘ)-ਐਸ. ਪੀ. ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਪ੍ਰਸਿੱਧ ਸਰਜਨ ਡਾ. ਰਣਜੀਤ ਸਿੰਘ ਜ਼ੀਰੋ ਤਕਨੀਕ ਰਾਹੀਂ ਲਗਾਤਾਰ ਬਜ਼ੁਰਗਾਂ ਦੇ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਦੇ ਆ ਰਹੇ ਹਨ¢ ਡਾ. ਰਣਜੀਤ ਸਿੰਘ ਦੀ ਜ਼ੀਰੋ ਤਕਨੀਕ ਨਾਲ ਕੀਤੇ ਜਾ ਰਹੇ ਗੋਡਿਆਂ ਦੇ ਜੋੜ ਬਦਲਣ ਦੀ ਸਫਲ ਸਰਜਰੀ ਨੂੰ ਹੁਣ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਅਤੇ ਵਿਦੇਸ਼ ਤੋਂ ਵੀ ਆ ਕੇ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ ਇਸ ਤਕਨੀਕ ਨਾਲ ਸਰਜਰੀ ਕਰਵਾਉਣ ਨੂੰ ਪਹਿਲ ਦੇ ਰਹੇ ਹਨ | ਹਾਲ ਹੀ ਵਿਚ ਡਾ.ਰਣਜੀਤ ਸਿੰਘ ਵਲੋਂ ਜੰਮੂ ਵਾਸੀ ਮਹਿਲਾ ਕਮਲੇਸ਼ ਦੇਵੀ (84) ਜਿਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਸੀ ਅਤੇ ਉਸ ਦੇ ਸਟੰਟ ਪਿਆ ਹੋਇਆ ਸੀ ਦੇ ਦੋਵਾਂ ਗੋਡਿਆਂ ਦੀ ਜ਼ੀਰੋ ਤਕਨੀਕ ਨਾਲ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਨੂੰ ਦੋ ਘੰਟਿਆਂ ਵਿਚ ਹੀ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ ਹੈ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ੀਰੋ ਤਕਨੀਕ ਨਾਲ ਸਰਜਰੀ ਕਰਨ ਲਈ ਸ਼ੁਰੂ ਤੋਂ ਲੈ ਕੇ ਖ਼ਤਮ ਹੋਣ ਤੱਕ ਸਿਰਫ਼ 20 ਮਿੰਟ ਲੱਗਦੇ ਹਨ¢ ਮਰੀਜ਼ ਬਿਨਾਂ ਕਿਸੇ ਦਰਦ ਦੇ ਕੁੱਝ ਦਿਨਾਂ ਦੇ ਅੰਦਰ ਹੀ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਚੜੂਨੀ 'ਚ ਲੋਕ ਸੇਵਾ ਦੀ ਭਾਵਨਾ ਵਾਲੇ ਆਗੂਆਂ ਨੂੰ ਪਹਿਲ-ਅਰੋੜਾ, ਸਾਗਰ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।