24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਧੂੰਦਾ ਦੀ ਉਮੀਦਵਾਰ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਫਤਿਹਾਬਾਦ, 9 ਦਸੰਬਰ (ਹਰਵਿੰਦਰ ਸਿੰਘ ਧੂੰਦਾ)—ਬਲਾਕ ਸੰਮਤੀ ਮੈਂਬਰ ਬਲਾਕ ਚੋਹਲਾ ਸਾਹਿਬ ਦੇ ਜੋਨ ਧੂੰਦਾ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਰਾਜਵਿੰਦਰ ਕੌਰ ਸੁਪਤਨੀ ਕਾਮਰੇਡ ਬਲਦੇਵ ਸਿੰਘ ਧੂੰਦਾ ਦੇ ਹੱਕ ਵਿਚ ਪਿੰਡ ਧੂੰਦਾ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ | ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਬਲਜੀਤ ਸਿੰਘ ਫਤਿਹਾਬਾਦ 'ਤੇ ਹੋਰਨਾਂ ਸਾਥੀਆਂ ਨੇ ਘਰੋਂ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਬਲਜੀਤ ਸਿੰਘ ਤੇ ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ 'ਤੇ ਚਲਦਿਆਂ ਲੋਕ ਵਿਰੋਧੀ ਕੰਮ ਕੀਤੇ ਹਨ | ਉਨ੍ਹਾਂ ਕਿਹਾ ਕਿ ਲੋਕ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਝਾਂਸੇ ਵਿਚ ਨਹੀਂ ਆਉਣਗੇ | ਉਨ੍ਹਾਂ ਕਿਸਾਨਾਂ ਕਿ ਕਿਸਾਨਾਂ-ਮਜ਼ਦੂਰਾਂ ਤੇ ਕਿਰਤੀਆਂ ਦੀ ਜਮਾਤ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਰਾਜਵਿੰਦਰ ਕੌਰ ਨੂੰ ਲੋਕ ਵੱਡੇ ਫਰਕ ਨਾਲ ਜਿਤਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਦਲਬੀਰ ਸਿੰਘ ਸੇਵਾਮੁਕਤ ਸੈਕਟਰੀ, ਕਾਮਰੇਡ ਧਰਮਵੀਰ ਫਤਿਹਾਬਾਦ, ਜਗੀਰ ਸਿੰਘ ਧੂੰਦਾ, ਮਨਜਿੰਦਰ ਸਿੰਘ ਧੂੰਦਾ, ਅਵਤਾਰ ਸਿੰਘ ਧੂੰਦਾ, ਗੁਰਦੀਪ ਸਿੰਘ ਧੂੰਦਾ, ਪਰਮਜੀਤ ਕੌਰ ਧੂੰਦਾ, ਸਨਦੀਪ ਕੌਰ ਧੂੰਦਾ, ਮੋਨਾ ਕੌਰ ਧੂੰਦਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਜਬੀਰ ਭੁੱਲਰ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ <br/> ਅਗਲੀ ਖ਼ਬਰ ਅਣਪਛਾਤੇ ਵਿਅਕਤੀ ਵਲੋਂ ਮਾਰੂਤੀ ਕਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।