24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਣਪਛਾਤੇ ਵਿਅਕਤੀ ਵਲੋਂ ਮਾਰੂਤੀ ਕਾਰ ਚੋਰੀ

ਅਜੀਤ ਡੈਸਕ 10-12-2025
ਤਰਨ ਤਾਰਨ, 9 ਦਸੰਬਰ (ਪਰਮਜੀਤ ਜੋਸ਼ੀ)—ਅਣਪਛਾਤੇ ਵਿਅਕਤੀ ਵਲੋਂ ਘਰ ਦੇ ਬਾਹਰ ਖੜੀ ਮਾਰੂਤੀ ਕਾਰ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਦਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਪਾਸ ਇਕ ਮਾਰੂਤੀ ਜ਼ੈੱਨ ਕਾਰ ਨੰਬਰੀ ਪੀ.ਬੀ02 ਏ.ਟੀ.5193 ਰੰਗ ਸਿਲਵਰ ਹੈ, ਜੋ ਬਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮ.ਨੰ.2992 ਘਾਹ ਮੰਡੀ ਚੌਂਕ ਜੰਡਿਆਲਾ ਗੁਰੂ ਅੰਮਿ੍ਤਸਰ ਦੇ ਨਾਮ 'ਤੇ ਹੈ,. ਜੋ ਮੈਂ ਆਪਣੇ ਨਾਮ 'ਤੇ ਟਰਾਂਸਫਰ ਨਹੀਂ ਕਰਵਾਈ, ਜਿਸ ਮੈਂ ਆਪਣੇ ਘਰ ਦੇ ਬਾਹਰ ਪਲਾਟ ਵਿਚ ਲਗਾਈ ਸੀ, ਜੋ 7 ਦਸੰਬਰ ਨੂੰ ਕਿਸੇ ਅਣਪਛਾਤੇ ਚੋਰ ਵਲੋਂ ਚੋਰੀ ਕਰ ਲਈ ਗਈ ਹੈ | ਜਿਸ ਦੀ ਕਿ ਸੀ.ਸੀ.ਟੀ.ਵੀ ਵੀਡੀੳ ਸਾਡੇ ਪਾਸ ਮੌਜੂਦ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਬਲਾਕ ਸੰਮਤੀ ਧੂੰਦਾ ਦੀ ਉਮੀਦਵਾਰ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ <br/> ਅਗਲੀ ਖ਼ਬਰ ਬਾਬਾ ਜੋਗਿੰਦਰ ਸਿੰਘ ਜੋਗੀ ਕਾਰ ਸੇਵਾ ਵਾਲਿਆਂ ਦੀ ਯਾਦ 'ਚ ਸਮਾਗਮ 14 ਨੂੰ- ਪੱਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।