ਤਰਨ ਤਾਰਨ, 4 ਦਸੰਬਰ (ਹਰਿੰਦਰ ਸਿੰਘ)-ਅਣਪਛਾਤੇ ਵਿਅਕਤੀ ਵਲੋਂ ਆਨਲਾਈਨ ਬਿਜਨੈਸ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੂੰ ਗੁਰਬਚਨ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਜੌੜ ਸਿੰਘ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਮੋਬਾਈਲ ਫੋਨ ਉਪਰ ਟੈਲੀਗ੍ਰਾਮ ਅਤੇ ਵੈਟਸਅੱਪ ਚੱਲ ਰਿਹਾ ਹੈ | ਉਸ ਦੇ ਮੋਬਾਈਲ ਫੋਨ 'ਤੇ ਇਕ ਵਿਅਕਤੀ ਦਾ ਮੈਸੇਜ ਅਤੇ ਫੋਨ ਕਾਲ ਆਈ ਜਿਸ ਨੇ ਉਸ ਨੂੰ ਆਨਲਾਈਨ ਬਿਜਨੈਸ ਕਰਨ ਦਾ ਝਾਂਸਾ ਦੇ ਕੇ ਉਸ ਪਾਸੋਂ 15 ਲੱਖ 67 ਹਜ਼ਾਰ 427 ਰੁਪਏ ਆਨਲਾਈਨ ਠੱਗੀ ਮਾਰ ਲਈ ਹੈ | ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |