02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਰਾਂ ਤਲਵੰਡੀ ਵਿਖੇ ਧਾਰਮਿਕ ਸਮਾਗਮ 26 ਨੂੰ ਹੋਣਗੇ-ਬਾਬਾ ਨਿਰਮਲ ਸਿੰਘ

ਅਜੀਤ ਡੈਸਕ 24-11-2025
ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਬਾਬਾ ਮੋਹਣ ਦਾਸ ਦੀ ਯਾਦ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਬ੍ਰਹਮ ਗਿਆਨੀ ਬਾਬਾ ਮੋਹਣ ਦਾਸ ਦੇ ਅਸਥਾਨ ਪਿੰਡ ਸਰਾਂ ਤਲਵੰਡੀ (ਤਰਨ ਤਾਰਨ) ਵਿਖੇ 26 ਨਵੰਬਰ ਨੂੰ ਕਰਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਹਮ ਗਿਆਨੀ ਬਾਬਾ ਮੋਹਣ ਦਾਸ ਦੇ ਅਸਥਾਨ ਸਰਾਂ ਤਲਵੰਡੀ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਮਿਤੀ 24 ਨਵੰਬਰ ਨੂੰ 6 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਨਵੰਬਰ, ਦਿਨ ਬੁੱਧਵਾਰ ਨੂੰ ਪੈਣਗੇ, ਉਪਰੰਤ ਭਾਰੀ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੋਗੀ ਐੱਮ. ਏ., ਕਵੀਸ਼ਰ ਭਾਈ ਨਰਿੰਦਰ ਸਿੰਘ ਨਿਮਾਣਾ, ਕਵੀਸ਼ਰ ਸੁੱਚਾ ਸਿੰਘ ਬਸੀ ਪਠਾਣਾਂ ਅਤੇ ਭਾਈ ਖੁਸ਼ਪ੍ਰੀਤ ਸਿੰਘ ਹੰਸਾਂਵਾਲ ਦਾ ਕੀਰਤਨੀ ਜਥਾ ਸੰਗਤਾਂ ਨੂੰ ਨਿਹਾਲ ਕਰੇਗਾ |
ਪਿਛਲੀ ਖ਼ਬਰ ਪਿਸਟਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਕੱਪੜੇ ਵਾਲੀ ਦੁਕਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਅਗਲੀ ਖ਼ਬਰ ਸਠਿਆਲਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।