08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਝਾਮਕੇ ਵਿਖੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੇ ਹੱਕ 'ਚ ਮੀਟਿੰਗ <br/>

ਅਜੀਤ ਡੈਸਕ 03-11-2025
ਸ਼ਾਹਬਾਜ਼ਪੁਰ, 2 ਨਵੰਬਰ (ਪਰਦੀਪ ਬੇਗੇਪੁਰ)–ਵਿਧਾਨ ਸ ਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਦੀ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪਿੰਡ ਝਾਮਕਾ ਵਿਖੇ ਅਕਾਲੀ ਦਲ ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ ਦੀ ਅਗਵਾਈ 'ਚ ਵਿਰਸਾ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ | ਇਸ ਮੌਕੇ ਪਰਮਬੰਸ ਸਿੰਘ ਬੰਟੀ ਰੁਮਾਣਾ, ਰੋਜੀ ਬਰਕੰਦੀ, ਰਾਜਵਿੰਦਰ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੁਖਵਿੰਦਰ ਕੌਰ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ | ਇਸ ਮੌਕੇ ਗੁਰਸੇਵਕ ਸ਼ੇਖ ਨੇੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਰੇਕ ਵਰਗ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਲੋਕਾਂ ਲਈ ਲੋੜੀਦੀਆਂ ਨਵੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ ਕੁੱਝ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤੀਆਂ ਸਨ ਤੇ ਬਾਕੀ ਰਹਿੰਦੀਆਂ 'ਆਪ' ਦੀ ਸਰਕਾਰ ਨੇ ਬੰਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਹੀ ਚਾਹੁੰਦੇ ਹਨ | ਇਸ ਮੌਕੇ ਮਾ. ਕਸ਼ਮੀਰ ਸਿੰਘ, ਜਗੀਰ ਸਿੰਘ, ਹੀਰਾ ਸਿੰਘ, ਪਿਆਰਾ ਸਿੰੰਘ, ਗਿਆਨਾ ਸਿੰਘ, ਸਤਨਾਮ ਸਿੰਘ, ਸ਼ਰਨਜੀਤ ਸਿੰਘ, ਵਿਰਸਾ ਸਿੰਘ, ਲਵਜੀਤ ਸਿੰਘ, ਪ੍ਰਭਜੀਤ ਸਿੰਘ, ਅਨਮੋਲ ਸਿੰਘ, ਬਾਰਾ ਸਿੰਘ, ਬੂਟਾ ਸਿੰਘ, ਨਿਸ਼ਾਨ ਸਿੰਘ, ਅੰਮਿ੍ਤਪਾਲ ਸਿੰਘ, ਮਨਦੀਪ ਸਿੰਘ, ਗੁਰਲਾਲ ਸਿੰਘ, ਹਰਮੀਤ ਸਿੰਘ, ਸੁਰਜਨ ਸਿੰਘ, ਪ੍ਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਦੇ ਝੂਠੇ ਵਾਅਦਿਆਂ ਦਾ ਭਾਂਡਾ ਬੁਰੀ ਤਰ੍ਹਾਂ ਨਾਲ ਭੱਜ ਚੁੱਕਾ-ਸੰਧੂ <br/> ਅਗਲੀ ਖ਼ਬਰ ਪੰਜਵੜ ਵਿਖੇ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਚੋਣ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।