ਨਵੇਂ ਬਣੇ ਪੁਲ ਦਾ ਉਦਘਾਟਨ ਕਾਂਗਰਸ ਦੇ ਸਾਬਕਾ ਵਿਧਾਇਕ ਵਲੋਂ ਕਰਨ 'ਤੇ ਸਾਬਕਾ ਅਤੇ ਮੌਜੂਦਾ ਵਿਧਾਇਕ ਆਹਮੋ-ਸਾਹਮਣੇ <br/>
ਨਵੇਂ ਬਣੇ ਪੁਲ ਦਾ ਉਦਘਾਟਨ ਕਰਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਉਨ੍ਹਾਂ ਨਾਲ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਂਡਪੁਰਾ ਅਤੇ ਸਾਥੀ ਅਤੇ ਗੱਲਬਾਤ ਕਰਦੇ ਵਿਧਾਇਕ ਸਰਵਨ ਸਿੰਘ ਧੁੰਨ | ਤਸਵੀਰਾਂ:ਬੌਬੀ
<br/>
22-10-2025
ਸੱਤਾ ਦੀ ਭੁੱਖ ਕਾਰਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਾ ਦਿਮਾਗੀ ਸੰਤੁਲਨ ਵਿਗੜਿਆ- ਵਿਧਾਇਕ ਧੁੰਨ
ਇਸ ਸਬੰਧੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਸੱਤਾ ਦੀ ਭੁੱਖ ਕਾਰਨ ਸੁਖਪਾਲ ਸਿੰਘ ਭੁੱਲਰ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਹੈ ਅਤੇ ਅੱਜ ਨਵੇਂ ਬਣੇ ਪੁੱਲ ਦਾ ਰਿਬਨ ਕੱਟ ਕੇ ਆਪਣਾ ਫੁਕਰਪੁਣਾ ਵਿਖਾਇਆ ਹੈ | ਧੁੰਨ ਨੇ ਅੱਗੇ ਕਿਹਾ ਕਿ ਜੇ ਸੁਖਪਾਲ ਸਿੰਘ ਭੁੱਲਰ ਨੇ ਵਿਧਾਇਕ ਰਹਿੰਦਿਆਂ ਕੋਈ ਕੰਮ ਕੀਤਾ ਹੁੰਦਾ ਤਾਂ 82 ਹਜਾਰ ਵੋਟ ਤੋਂ 28 ਹਜ਼ਾਰ ਵੋਟ 'ਤੇ ਨਾ ਆਉਂਦਾ | ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਭੁੱਲਰ ਨੇ ਜੋ ਮੰਦਬੁੱਧੀ ਵਾਲੇ ਕੰਮ ਸ਼ੁਰੂ ਕੀਤੇ ਹਨ ਲੋਕ ਸਾਰੀ ਸੱਚਾਈ ਤੋਂ ਵਾਕਬ ਹਨ | ਭੁੱਲਰ ਲੋਕਾਂ ਨੂੰ ਦੱਸਣਗੇ ਇਸ ਪੁਲ ਨੂੰ ਬਣਾਉਣ ਲਈ ਪੈਸੇ ਸਰਕਾਰ ਦੇ ਲੱਗੇ ਹਨ ਜਾਂ ਉਨ੍ਹਾਂ ਆਪਣੀ ਜੇਬ ਵਿਚੋਂ ਪੈਸੇ ਦਿੱਤੇ ਸਨ | ਉਨ੍ਹਾਂ ਕਿਹਾ ਕਿ ਜੋ ਇਨਸਾਨ ਵਿਧਾਇਕ ਰਹਿੰਦਿਆਂ ਆਪਣੇ ਪਿੰਡ ਵਾਲੀ ਸੜਕ ਨਹੀਂ ਬਣਾ ਸਕਿਆ ਇਲਾਕੇ ਦਾ ਵਿਕਾਸ ਉਸਨੇ ਕੀ ਕਰਨਾ ਸੀ | ਕਾਂਗਰਸ ਰਾਜ ਵੇਲੇ ਕਈ ਸੜਕਾਂ ਸ਼ੁਰੂ ਹੋਈਆਂ ਪਰ ਉਨ੍ਹਾਂ 'ਤੇ ਪੀਸੀ ਨਹੀਂ ਪਾਈ ਕਿਉਂਕਿ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਕੰਮ ਦੇ ਕੇ ਸਾਰੇ ਪੈਸੇ ਖੁਰਦ-ਬੁਰਦ ਕਰਵਾ ਦਿੱਤੇ ਅਤੇ ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਲਿਖਿਆ ਗਿਆ ਤਾਂ ਇਨਕੁਆਰੀ ਹੋਈ ਤਾਂ ਠੇਕੇਦਾਰ ਆਖਦੇ ਹਨ ਕਿ ਪੈਸੇ ਵਿਧਾਇਕ ਦੇ ਚਹੇਤੇ ਕਢਵਾ ਕੇ ਲੈ ਗਏ | ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲਟੋਹਾ ਦੀ ਇਨਕੁਆਰੀ ਚੱਲ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਵੀ ਹੋਵੇਗੀ ਅਤੇ ਡੀ.ਸੀ.ਨੂੰ ਇਹ ਵੀ ਲਿਖਿਆ ਗਿਆ ਹੈ ਕਿ ਸੁਖਪਾਲ ਸਿੰਘ ਭੁੱਲਰ ਨੂੰ ਪੁੱਛਿਆ ਜਾਵੇ ਕਿ ਸਰਕਾਰੀ ਪੈਸੇ ਨਾਲ ਬਣੇ ਪੁਲ ਦਾ ਉਦਘਾਟਨ ਕਿਸ ਹੈਸੀਅਤ ਨਾਲ ਕੀਤਾ ਗਿਆ ਹੈ |