16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਾਂਗਰਸ ਪਰਟੀ ਦੇ ਬਲਾਕ ਚੋਹਲਾ ਦੇ ਪ੍ਰਧਾਨ 'ਤੇ ਪਿਸਤੌਲ ਨਾਲ ਜਾਨਲੇਵਾ ਹਮਲਾ <br/>

ਅਜੀਤ ਡੈਸਕ 22-10-2025
ਚੋਹਲਾ ਸਾਹਿਬ, 21 ਅਕਤੂਬਰ (ਬਲਵਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਸੋਮਵਾਰ ਦੀਵਾਲੀ ਵਾਲੇ ਦਿਨ ਉਸ ਵਕਤ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਚੋਹਲਾ ਸਾਹਿਬ ਵਿਖੇ ਸਥਿਤ ਆਪਣੀ ਦੁਕਾਨ 'ਤੇ ਬੈਠੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ਉਤੇ ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵਲੋਂ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਦੋ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਨਾ ਚੱਲਣ ਕਰਕੇ ਉਹ ਵਾਲ ਵਾਲ ਬਚ ਗਏ | ਜਾਣਕਾਰੀ ਮੁਤਾਬਿਕ ਭੁਪਿੰਦਰ ਕੁਮਾਰ ਨਈਅਰ ਜੋ ਦਿਨੇ ਲਗਪਗ ਸਾਢੇ 10 ਵਜੇ ਬਾਜ਼ਾਰ ਵਿਚ ਆਪਣੀ ਦੁਕਾਨ ਉੱਪਰ ਬੈਠੇ ਹੋਏ ਸਨ ਕਿ ਇਸ ਦੌਰਨ ਦੋ ਹਮਲਾਵਰ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਇਨ੍ਹਾਂ ਵਿਚੋਂ ਇਕ ਹਮਲਾਵਰ ਨਿਹੰਗ ਬਾਣੇ ਵਿਚ ਸੀ ਜੋ ਮੋਟਰਸਾਈਕਲ ਉੱਪਰ ਹੀ ਬੈਠਾ ਰਿਹਾ, ਜਦਕਿ ਉਸ ਦੇ ਦੂਸਰੇ ਨਿਕਾਬਪੋਸ਼ ਸਾਥੀ ਵਲੋਂ ਦੁਕਾਨ ਉੱਪਰ ਬੈਠੇ ਭੁਪਿੰਦਰ ਕੁਮਾਰ 'ਤੇ ਪਿਸਤੌਲ ਨਾਲ ਦੋ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਨਾ ਚੱਲਣ ਕਾਰਨ ਕਾਂਗਰਸੀ ਆਗੂ ਵਾਲ ਵਾਲ ਬਚ ਗਏ | ਵਰਨਣਯੋਗ ਹੈ ਕਿ ਕਸਬਾ ਚੋਹਲਾ ਸਾਹਿਬ ਵਿਚ ਲਗਪਗ ਇਕ ਸਾਲ ਪਹਿਲਾਂ ਵੀ ਕੋਈ ਦੁਕਾਨਦਾਰ ਆ ਉੱਪਰ ਗੋਲੀਆਂ ਨਾਲ ਹਮਲਾ ਹੋਇਆ ਸੀ, ਉਸ ਤੋਂ ਬਾਅਦ ਗੈਂਗਸਟਰਾਂ ਦੀ ਦਹਿਸ਼ਤ ਦੇ ਕਾਰਨ ਦੁਕਾਨਦਾਰਾਂ ਵਲੋਂ ਆਪਣੇ ਤੌਰ 'ਤੇ ਪ੍ਰਾਈਵੇਟ ਸੁਰੱਖਿਆ ਗਾਰਡ ਰੱਖੇ ਹੋਏ ਹਨ, ਜੋ ਪੂਰਾ ਦਿਨ ਬਾਜ਼ਾਰ ਵਿਚ ਗਸ਼ਤ ਕਰਦੇ ਰਹਿੰਦੇ ਹਨ, ਪਰ ਅੱਜ ਦੁਬਾਰਾ ਹਮਲਾਵਰਾਂ ਵਲੋਂ ਬੇਖੌਫ਼ ਹੋ ਕੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜੋ ਇਤਫਾਕਨ ਸਫਲ ਨਹੀਂ ਹੋ ਸਕੀ | ਇਸ ਘਟਨਾ ਕਾਰਨ ਕਸਬਾ ਚੋਹਲਾ ਸਾਹਿਬ ਵਿਚ ਦੀਵਾਲੀ ਵਾਲੇ ਦਿਨ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ | ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ | ਥਾਣਾ ਚੋਹਲਾ ਸਾਹਿਬ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਚ ਵੱਖ-ਵੱਖ ਦੁਕਾਨਾਂ 'ਤੇ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਬਹੁਤ ਜਲਦ ਹੀ ਉਹ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲੈਣਗੇ | ਇਸ ਮੌਕੇ ਗੱਲਬਾਤ ਕਰਦੇ ਹੋਏ ਭੁਪਿੰਦਰ ਕੁਮਾਰ ਨਈਅਰ ਨੇ ਦੱਸਿਆ ਕਿ ਲਗਪਗ ਇਕ ਸਾਲ ਪਹਿਲਾਂ ਉਸ ਕੋਲੋਂ ਗੈਂਗਸਟਰਾਂ ਵਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ |

ਪਿਛਲੀ ਖ਼ਬਰ ਭਾਈ ਮਨਦੀਪ ਸਿੰਘ ਨੂੰ ਜ਼ਿਮਨੀ ਚੋਣ ਵਿਚ ਸੰਗਤਾਂ ਦਾ ਮਿਲ ਰਿਹਾ ਵੱਡਾ ਸਮੱਰਥਨ-ਬਾਪੂ ਤਰਸੇਮ ਸਿੰਘ <br/> ਅਗਲੀ ਖ਼ਬਰ ਤਰਨ ਤਾਰਨ ਦੀ ਵਾਰਡ ਨੰਬਰ 19 ਦੇ ਮੁਹਤਬਰਾਂ ਨੇ ਪਰਿਵਾਰਾਂ ਸਮੇਤ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਜਿਤਾਉਣ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।