16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਾਂਗਰਸ ਅਤੇ ਹੋਰ ਸਿਆਸੀ ਜਥੇਬੰਦੀਆਂ ਨੂੰ ਜ਼ਿਮਨੀ ਚੋਣ ਵਿਚ ਨਫ਼ਰਤ ਨਾ ਫੈਲਾਉਣ ਦੀ ਨਸੀਅਤ <br/>

ਅਜੀਤ ਡੈਸਕ 22-10-2025
ਤਰਨ ਤਾਰਨ, 21 ਅਕਤੂਬਰ (ਹਰਿੰਦਰ ਸਿੰਘ)-ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰ ਸਿਆਸੀ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਿਮਨੀ ਚੋਣ ਵਿਚ ਨਫਰਤ ਫੈਲਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਪਾਰਟੀਆਂ ਨਤੀਜੇ ਤੋਂ ਪਹਿਲਾਂ ਹੀ ਆਪਣੀ ਹਾਰ ਨੂੰ ਕਬੂਲ ਚੁੱਕੀਆਂ ਹਨ | ਭਾਈ ਮਨਦੀਪ ਸਿੰਘ ਦੇ ਭਰਾਤਾ ਸੰਦੀਪ ਸਿੰਘ ਸੰਨੀ ਵਲੋਂ ਜੋ ਕਾਰਜ ਕੀਤੇ ਗਏ ਹਨ, ਉਹ ਨਿੱਜੀ ਨਹੀਂ, ਬਲਕਿ ਸਿੱਖ ਕੌਮ ਲਈ ਕੀਤੇ ਗਏ ਹਨ | ਇਸ ਲਈ ਉਨ੍ਹਾਂ ਦੇ ਭਰਾਤਾ ਮਨਦੀਪ ਸਿੰਘ ਦੇ ਚੋਣ ਮੈਦਾਨ ਵਿਚ ਆਉਣ ਨਾਲ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬੀ.ਜੇ.ਪੀ. ਅਤੇ ਹੋਰਨਾਂ ਪਾਰਟੀਆਂ ਵਲੋਂ ਆਪਣੀ ਜਿੱਤ ਦੇ ਜੋ ਗਣਿਤ ਲਗਾਏ ਜਾ ਰਹੇ ਹਨ, ਉਹ ਹਲਕੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਵਿਗਾੜ ਦਿੱਤੇ ਹਨ | ਤਰਨ ਤਾਰਨ ਵਿਖੇ ਗੱਲਬਾਤ ਕਰਦਿਆਂ ਪੰਥਕ ਜਥੇਬੰਦੀਆਂ ਯੂਨਾਈਟਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਅੰਤਰਰਾਸ਼ਟਰੀ ਪੰਥਕ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਆਗੂਆਂ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀ, ਗੁਰਿੰਦਰ ਸਿੰਘ ਬਾਜਵਾ, ਹਰਪਾਲ ਸਿੰਘ ਬਲੇਅਰ, ਬਲਵਿੰਦਰ ਸਿੰਘ ਝਬਾਲ ਚੇਅਰਮੈਨ ਖਾਲੜਾ ਮਿਸ਼ਨ ਕਮੇਟੀ, ਦਇਆ ਸਿੰਘ ਅਤੇ ਸ਼ਿਵਚਰਨ ਸਿੰਘ ਕਾਰ ਸੇਵਾ ਵਾਲੇ, ਗੁਰਦੀਪ ਸਿੰਘ ਕਾਰ ਸੇਵਾ ਵਾਲੇ, ਪੰਥਕ ਆਗੂ ਸਤਨਾਮ ਸਿੰਘ ਮਨਾਵਾਂ, ਭਾਈ ਮੋਹਕਮ ਸਿੰਘ, ਗਿਆਨੀ ਦਵਿੰਦਰ ਸਿੰਘ ਨੇ ਕਿਹਾ ਕਿ ਤਰਨ ਤਾਰਨ ਇਕ ਹਲਕੇ ਦੀ ਚੋਣ ਨਹੀਂ, ਸਗੋਂ ਸਾਰੇ ਸੰਸਾਰ ਭਰ ਵਿਚ ਇਨਸਾਫ਼ ਅਤੇ ਜਬਰ ਵਿਰੁੱਧ ਫਤਵਾ ਹੈ | ਇਹ ਫ਼ੈਸਲਾ ਮਾਝੇ ਦੇ ਅਣਖੀਲੇ ਲੋਕਾਂ ਦੇ ਹੱਥ ਵਿਚ ਹੈ | ਅਣਖ, ਇੱਜਤ ਦੇ ਪ੍ਰਤੀਨਿਧ ਭਾਈ ਮਨਦੀਪ ਸਿੰਘ ਨੂੰ ਬਹੁਤ ਭਾਰੀ ਗਿਣਤੀ ਨਾਲ ਜਿਤਾਉਣਾ ਫੁੱਟ ਪਾਊ, ਗੱਦਾਰਾਂ ਨੂੰ ਸਖ਼ਤ ਜਵਾਬ ਹੈ | ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਪੂਰਨ ਤੌਰ 'ਤੇ ਜਥੇਬੰਦਕ ਢੰਗ ਨਾਲ ਚੋਣ ਮੁਹਿੰਮ ਪੂਰੀ ਸਮਰਥਨ ਨਾਲ ਚਲਾਉਣਗੇ | ਕਾਂਗਰਸ ਪਾਰਟੀ ਵਲੋਂ ਖਾਲਿਸਤਾਨ ਅਤੇ ਹਿੰਦੁਸਤਾਨ ਦੀ ਚੋਣ ਦੱਸਿਆ ਜਾ ਰਿਹਾ ਹੈ, ਜਦੋਂ ਕਿ ਭਾਈ ਮਨਦੀਪ ਸਿੰਘ ਜਿਹੜੇ ਕਿ ਪੰਥ ਦੇ ਸਾਂਝੇ ਉਮੀਦਵਾਰ ਹਨ, ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਪੋਸਟਰ ਵਿਚ ਜਾਂ ਜਥੇਬੰਦੀ ਵਲੋਂ ਅਜਿਹਾ ਐਲਾਨ ਕੀਤਾ ਗਿਆ ਹੈ | ਕਾਂਗਰਸ ਪਾਰਟੀ ਅਤੇ ਸਾਰੀਆਂ ਪੰਜਾਬ ਪੰਥ ਵਿਰੋਧੀਆਂ ਨੂੰ ਤਾੜਨਾ ਕੀਤੀ ਕਿ ਉਹ ਬੁਖਲਾਹਟ ਵਿਚ ਆ ਕੇ ਸਮਾਜ ਵਿਚ ਨਫ਼ਰਤ ਨਾ ਫੈਲਾਉਣ | ਪ੍ਰੈਸ ਕਾਨਫਰੰਸ ਵਿਚ ਭਾਈ ਗੁਰਮੀਤ ਸਿੰਘ ਵਿਰਕ ਵਲੋਂ ਤਰਨ ਤਾਰਨ ਚੋਣ ਸਬੰਧੀ ਇਕ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਬਜੀਤ ਸਿੰਘ ਅਲਾਲ, ਨਛੱਤਰ ਸਿੰਘ, ਯੂਥ ਆਗੂ ਜਗਬੀਰ ਸਿੰਘ, ਰਜੀਵ ਸਿੰਘ, ਇਕਬਾਲ ਸਿੰਘ ਤੁੰਗ, ਸੱਜਣ ਸਿੰਘ, ਜਰਨੈਲ ਸਿੰਘ ਸਖੀਰਾ, ਸਿਕੰਦਰ ਸਿੰਘ ਵਰਾਣਾ, ਬਾਬਾ ਗੁਰਮੇਜ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਅਮਰੀਕ ਸਿੰਘ ਖਹਿਰਾ, ਨਿਰਮਲ ਸਿੰਘ ਸਾਗਰਪੁਰ, ਜਤਿੰਦਰ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਸ਼ਾਮਿਲ ਸਨ |

ਪਿਛਲੀ ਖ਼ਬਰ ਤਰਨ ਤਾਰਨ ਦੀ ਵਾਰਡ ਨੰਬਰ 19 ਦੇ ਮੁਹਤਬਰਾਂ ਨੇ ਪਰਿਵਾਰਾਂ ਸਮੇਤ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਜਿਤਾਉਣ ਦਾ... ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਝਟਕਾ ਮੌਜੂਦਾ ਬਲਾਕ ਪ੍ਰਧਾਨ ਦੋਬਲੀਆਂ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।