ਤਰਨ ਤਾਰਨ, 21 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਅੱਜ ਉਸ ਸਮੇਂ ਹੋਰ ਸਮਰਥਨ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਚਿੰਤਵੰਤ ਸਿੰਘ ਦੋਬਲੀਆਂ ਅਤੇ ਉਨ੍ਹਾਂ ਦੀ ਪੂਰੀ ਟੀਮ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਈ | ਇਨ੍ਹਾਂ ਵਿਚ ਮਲਕੀਤ ਸਿੰਘ ਜੋ 2022 ਦੀ ਵਿਧਾਇਕ ਚੋਣ ਲੜ ਚੁੱਕੇ ਦੇ ਨਾਲ-ਨਾਲ ਗੁਰਬੀਰ ਸਿੰਘ, ਸਵਿੰਦਰ ਸਿੰਘ, ਪੰਚਾਇਤ ਮੈਂਬਰ ਹਰਭਜ ਸਿੰਘ, ਪੰਚਾਇਤ ਮੈਂਬਰ ਬਲਦੇਵ ਸਿੰਘ, ਅਵਤਾਰ ਸਿੰਘ, ਸੁਖਰਾਜ ਸਿੰਘ, ਸ਼ਾਮ ਕੌਰ, ਰਾਜ ਕੌਰ, ਸੁਰਜੀਤ ਕੌਰ, ਹਰਜੀਤ ਕੌਰ, ਪਿ੍ੰਸ਼ਦੀਪ ਸਿੰਘ, ਸੁਖਮਨਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਜਰਨੈਲ ਸਿੰਘ ਸ਼ਾਮਿਲ ਸਨ | ਕਾਂਗਰਸ ਪਾਰਟੀ ਵਿਚ ਸ਼ਾਮਲ ਕਰਦਿਆਂ ਸੂਬਾ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਤਰਨ ਤਾਰਨ ਹਲਕੇ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁਖਸਰਕਾਰੀਆ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਵਿਚ ਇਸ ਲਈ ਸ਼ਾਮਿਲ ਹੋ ਰਹੇ ਹਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ | ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 11 ਨਵੰਬਰ ਨੂੰ ਹਲਕੇ ਦੇ ਵਾਸੀ ਕਾਂਗਰਸ ਉਮੀਦਵਾਰ ਕਰਨ ਬੁਰਜ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਤਰਨ ਤਾਰਨ ਵਿਚ ਇਕ ਗਲੀ ਬਾਜ਼ਾਰ ਸਥਾਪਿਤ ਕੀਤਾ ਗਿਆ ਸੀ, ਸ਼ਹਿਰ ਨੂੰ ਫਾਇਰ ਬਿ੍ਗੇਡ ਮਿਲੀ ਸੀ ਅਤੇ ਤਰਨ ਤਾਰਨ ਦੇ ਗਾਂਧੀ ਪਾਰਕ ਵਿਚ ਨੌਜਵਾਨਾਂ ਲਈ ਇਕ ਓਪਨ ਜਿਮ ਬਣਾਇਆ ਗਿਆ ਸੀ | ਇਸ ਮੌਕੇ ਗੁਲਜ਼ਾਰ ਸਿੰਘ ਦੋਬਾਲੀਆ, ਸ਼ੀਤਲ ਸਿੰਘ, ਮੋਤਾ ਸਿੰਘ, ਸਤਨਾਮ ਸਿੰਘ ਅਤੇ ਹੋਰ ਮੌਜੂਦ ਸਨ |