25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੰਯੁਕਤ ਕਿਸਾਨ ਮੋਰਚਾ ਵਲੋਂ ਖੰਡ ਮਿੱਲ ਸੇਰੋਂ ਵੇਚਣ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 24-09-2025
ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਇਕ ਸਾਂਝੇ ਵਫਦ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਕਿਸਾਨੀ ਮੰਗਾਂ ਸੰਬੰਧੀ ਇਕ ਮੰਗ ਪੱਤਰ ਦਿੱਤਾ ਗਿਆ | ਇਸ ਵਫਦ ਦੀ ਅਗਵਾਈ ਨਛੱਤਰ ਸਿੰਘ ਮੁਗਲਚੱਕ ਨੇ ਕੀਤੀ | ਮੰਗ ਪੱਤਰ ਵਿਚ ਆਗੂਆਂ ਵਲੋਂ ਪੰਜਾਬ ਸਰਕਾਰ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ 89 ਏਕੜ ਜ਼ਮੀਨ ਨੂੰ ਵੇਚਣ ਦੀ ਤਜਵੀਜ਼ ਦੀ ਜ਼ੋਰਦਾਰ ਵਿਰੋਧਤਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਸ਼ੂਗਰ ਮਿਲ ਜਲਦੀ ਤੋਂ ਜਲਦੀ ਚਾਲੂ ਕਰਕੇ ਇਸ ਬਾਰਡਰ ਜ਼ਿਲ੍ਹੇ ਦੇ ਕਿਸਾਨਾਂ ਦੀ ਆਰਥਿਕ ਰੂਪ ਵਿਚ ਮਦਦ ਕੀਤੀ ਜਾਵੇ | ਖੰਡ ਮਿੱਲ ਚਾਲੂ ਹੋਣ ਨਾਲ ਪੰਜਾਬ ਅੰਦਰ ਝੋਨੇ ਦੀ ਫ਼ਸਲ ਤੋਂ ਛੁਟਕਾਰਾ ਪਾਉਣ ਲਈ ਬਦਲਵੀ ਖੇਤੀ ਨੀਤੀ ਅਪਣਾਉਣ ਲਈ ਵੀ ਇਹ ਖੰਡ ਮਿੱਲ ਇਕ ਬਹੁਤ ਵੱਡਾ ਸਹਾਰਾ ਬਣ ਸਕਦੀ ਹੈ | ਇਸ ਮੌਕੇ ਕਿਸਾਨਾਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਜ਼ਿਲ੍ਹਾ ਤਰਨ ਤਾਰਨ ਦੇ ਗੇਟ ਮੂਹਰੇ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੰਗਾਂ ਸੰਬੰਧੀ ਗਗੜੇਵਾਲ ਤੋਂ ਗੋਇੰਦਵਾਲ ਤੱਕ ਅਤੇ ਗੋਇੰਦਵਾਲ ਸਾਹਿਬ ਤੋਂ ਹਰੀਕੇ ਹੈਡ ਤੱਕ ਇਕ ਪੱਕਾ ਬੰਨ੍ਹ ਬੰਨਣ ਦੀ ਮੰਗ ਕੀਤੀ ਗਈ ਹੈ | ਬਦਲਵੀਆਂ ਨਹਿਰਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਇਕ ਨਹਿਰ ਦੁਆਬੇ ਵਿਚ, ਇਕ ਮਾਝੇ ਵਿਚ ਕੱਢੀ ਜਾਣੀ ਚਾਹੀਦੀ ਹੈ | ਬਿਆਸ ਦਰਿਆ ਵਲੋਂ ਧੂੰਦਾ ਨੇੜੇ੍ਹ ਜ਼ਮੀਨ ਨੂੰ ਰੋੜ੍ਹ ਕੇ ਵਿਚ ਮਿਲਾ ਲੈਣ ਅਤੇ ਪਿੰਡ ਦੇ ਬਿਲਕੁਲ ਨਜ਼ਦੀਕ ਆ ਜਾਣ ਨੂੰ ਰੋਕਣ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਜਲਾਲਾਬਾਦ, ਵੈਰੋਵਾਲ, ਦਾਰਾਪੁਰ ਪਿੰਡਾਂ ਵਿਚ ਜਿੰਨਾ ਕਿਸਾਨਾਂ ਮਜ਼ਦੂਰਾਂ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਤੁਰੰਤ ਮਦਦ ਦੀ ਮੰਗ ਕੀਤੀ ਗਈ, ਬੋਰ ਖਰਾਬ ਹੋ ਗਏ ਹਨ, ਸੋਲਰ ਮੋਟਰਾਂ ਵੀ ਖਰਾਬ ਹੋ ਗਈਆਂ ਹਨ | ਗੁੱਜਰਪੁਰਾ ਦੀ 400 ਏਕੜ ਕੇਂਦਰ ਦੀ ਮਾਲਕੀ ਵਾਲੀ ਜ਼ਮੀਨ, ਜਿਸ ਦੀਆਂ ਕਿ ਪੱਕੀਆਂ ਰਜਿਸਟਰੀਆਂ ਵੀ ਹੋ ਚੁੱਕੀਆਂ ਹਨ, ਉਨ੍ਹਾਂ ਦਾ ਮੁਆਵਜਾ 2023 ਵਿਚ ਨਹੀਂ ਮਿਲਿਆ ਹੈ | ਹਰੀਕੇ ਹੈਡ ਤੋਂ ਰਾਧਲਕੇ ਤੱਕ ਬੰਨ੍ਹ 'ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਜਾਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੰੂ ਤਰਪਾਲਾਂ ਦੇਣ ਦੀ ਬਜਾਇ ਵਧੀਆ ਟੈਂਟ, ਬਿਜਲੀ ਸਪਲਾਈ, ਡਾਕਟਰੀ ਸਹਾਇਤਾ ਤੁਰੰਤ ਪ੍ਰਦਾਨ ਕੀਤੀ ਜਾਣੀ ਚਾਹੀਦੀ, ਇਸ ਮੌਕੇ ਵਫਦ ਵਿਚ ਦਲਜੀਤ ਸਿੰਘ ਦਿਆਲਪੁਰ, ਗੁਰਸਾਬ ਸਿੰਘ ਡਲ ,ਤਰਸੇਮ ਸਿੰਘ ਲੁਹਾਰ ,ਗੁਰਬਚਨ ਸਿੰਘ ਘੜਕਾ, ਜੱਸਾ ਸਿੰਘ ਕੱਦਗਿਲ ਅੰਮਿ੍ਤਪਾਲ ਸਿੰਘ ਜੌੜਾ, ਰਾਜ ਗੋਬਿੰਦ ਸਿੰਘ ਮਰਗਿੰਦਪੁਰ, ਭੁਪਿੰਦਰ ਸਿੰਘ ਪੰਡੋਰੀ ਤਖਤ ਮਲ, ਦਿਲਬਾਗ ਸਿੰਘ ਲੱਖੋਵਾਲ, ਮੇਹਰ ਸਿੰਘ ਸਖੀਰਾ, ਅਜੈਬ ਸਿੰਘ ਦੀਨਪੁਰ, ਰਜਿੰਦਰ ਪਾਲ ਸਿੰਘ, ਸੁਖਚੈਨ ਸਿੰਘ ਸਰਹਾਲੀ, ਹਰਵਿੰਦਰ ਸਿੰਘ ਵਲੀਪੁਰ, ਗੁਰਪ੍ਰੀਤ ਸਿੰਘ ਮੁਗਲਚੱਕ, ਮਨਜੀਤ ਸਿੰਘ ਬੱਗੂ ਅਤੇ ਦਲਵਿੰਦਰ ਸਿੰਘ ਪੰਨੂੰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 10 ਲੱਖ ਰੁਪਏ ਦੇ ਕੈਸ਼ਲੈਸ ਇਲਾਜ ਦੀ ਰਜਿਸਟਰੇਸ਼ਨ ਸ਼ੁਰੂ- ਔਲਖ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।