24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

16 ਸਤੰਬਰ ਤੋਂ ਹੋਣੀ ਸੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਪਰ ਅੱਜ ਤੱਕ ਸ਼ੁਰੂ ਨਹੀਂ ਹੋਈ- ਕਿਸਾਨ ਆਗੂ <br/>

ਅਜੀਤ ਡੈਸਕ 24-09-2025
ਮੀਆਂਵਿੰਡ, 23 ਸਤੰਬਰ (ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੀ ਮੀਟਿੰਗ ਪਿੰਡ ਚੱਕ ਕਰੇਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਅਤੇ ਸਕੱਤਰ ਭਗਵਾਨ ਸਿੰਘ ਸੰਘਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਪੁੱਜੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ, ਸੁਖਚੈਨ ਸਿੰਘ ਅੱਲੋਵਾਲ, ਭਗਵਾਨ ਸਿੰਘ ਸੰਘਰ ਨੇ ਕਿਹਾ ਕਿ ਸਰਕਾਰ ਵਲੋਂ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਹੋਇਆ ਹੈ ਪਰ ਅੱਜ ਤੱਕ ਮੰਡੀਆਂ ਵਿੱਚ ਨਾ ਬਾਰਦਾਨਾ ਪਹੁੰਚਿਆ ਹੈ ਅਤੇ ਨਾ ਹੀ ਸਰਕਾਰੀ ਖ੍ਰੀਦ ਸ਼ੁਰੂ ਹੋਈ ਹੈ | ਜਿਸ ਕਾਰਨ ਪ੍ਰਾਈਵੇਟ ਖ੍ਰੀਦਦਾਰ ਆਪਣੀ ਮਰਜ਼ੀ ਦਾ ਭਾਅ ਲਾਕੇ ਕਿਸਾਨਾਂ ਨੂੰ ਲੁੱਟ ਰਹੇ | ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਮੰਡੀਆਂ ਵਿਚ ਬਾਰਦਾਨਾ ਮੁਹਈਆ ਕਰਵਾ ਕੇ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਘੱਟ ਭਾਅ ਤੇ ਝੋਨਾ ਖਰੀਦ ਰਹੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੇ ਵਿਰੋਧੀ ਬਣ ਚੁੱਕੀ ਹੈ ਤੁਸੀਂ ਤੇ ਆਪਣੇ ਕਿਸਾਨ ਭਰਾਵਾਂ ਨਾਲ ਧੱਕਾ ਨਾ ਕਰੋ | ਇਸ ਮੌਕੇ ਗੁਰਵਿੰਦਰ ਸਿੰਘ ਕੋਟਲੀ, ਹਰਦੇਵ ਸਿੰਘ ਸਰਲੀ, ਗੁਲਜ਼ਾਰ ਸਿੰਘ ਸ਼ਾਹ ਮੀਆਂਵਿੰਡ ਗੁਰਜਿੰਦਰ ਸਿੰਘ ਅੱਲੋਵਾਲ, ਗੁਰਵਿੰਦਰ ਸਿੰਘ ਗੋਰਾ ਮੀਆਂ ਵਿੰਡ, ਸਿਮਰ ਸਿੰਘ ਏਕਲਗੱਡਾ, ਸੰਤੋਖ ਸਿੰਘ ਨੰਬਰਦਾਰ, ਦਿਲਬਾਗ ਸਿੰਘ ਮੱਲ੍ਹਾ, ਮਨਜੀਤ ਸਿੰਘ ਚੱਕ ਕਰੇਖਾਂ, ਤਜਿੰਦਰ ਪਾਲ ਸਿੰਘ ਚੱਕ, ਬਿਕਰਮ ਸਿੰਘ, ਹਰਦੀਪ ਸਿੰਘ ਜਵੰਦਪੁਰ, ਵਿਰਸਾ ਸਿੰਘ, ਸੁਖਵਿੰਦਰ ਸਿੰਘ ਸੰਘਰ, ਆਦਿ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤ <br/> ਅਗਲੀ ਖ਼ਬਰ ਨੌਜਵਾਨ ਸਮਰਬੀਰ ਦੀ ਮੌਤ ਕਾਰਨ ਪਿੰਡ ਕਰਮੂੰਵਾਲਾ ਅਤੇ ਇਲਾਕੇ ਵਿਚ ਸੋਗ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।