24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤ <br/>

ਅਜੀਤ ਡੈਸਕ 24-09-2025
ਜਲਾਲਾਬਾਦ,23 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਫ਼ਾਜ਼ਿਲਕਾ ਸੜਕ ਤੇ ਪਿੰਡ ਟਿਵਾਣਾ ਕਲਾ ਮੋੜ 'ਤੇ ਬੀਤੇ ਦਿਨੀਂ ਟਰੱਕ ਡਰਾਈਵਰ ਦੀ ਮੌਤ ਕਰੰਟ ਲੱਗਣ ਕਰਕੇ ਹੋਣ ਦਾ ਦੁਖਦਾਈ ਸਮਾਚਾਰ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਰੌਸ਼ਨ ਮੁਹੰਮਦ ਪੁੱਤਰ ਰੌਣਕੀ ਮੁਹੰਮਦ ਵਾਸੀ ਬਾਗਵਾਲਾ ਬੇਰਸਨ ਤਹਿਸੀਲ ਬੱਦੀ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ ਪਿੰਡ ਟਿਵਾਣਾ ਕਲਾਂ ਮੋੜ 'ਤੇ ਸਥਿਤ ਜੀ.ਐੱਸ. ਟਰੇਡਿੰਗ ਕੰਪਨੀ ਵਿਖੇ ਬਾਰਦਾਣਾ ਛੱਡਣ ਲਈ ਆਇਆ ਸੀ, ਜਿੱਥੇ ਉਸ ਦਾ ਚਾਲਕ ਹਾਈ ਵੋਲਟੇਜ ਨੀਵੀਂਆਂ ਤਾਰਾਂ ਦੀ ਲਪੇਟ 'ਚ ਆ ਗਿਆ¢ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ,ਜਿੱਥੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ ਗਿਆ¢ ਪੁਲਿਸ ਵਲ਼ੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਅਨੁਸਾਰ ਪੁਲਿਸ ਕਾਰਵਾਈ ਕੀਤੀ ਗਈ ਹੈ¢ ਮਿ੍ਤਕ ਦੇ ਭਰਾ ਗੁਲਜ਼ਾਰ ਮੁਹੰਮਦ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ 21 ਸਤੰਬਰ ਨੂੰ ਆਪਣੇ ਟਰੱਕ ਨੰਬਰ ਐੱਚ.ਪੀ.12ਐਨ.-7810 'ਤੇ ਨਾਲਾਗੜ ਤੋਂ ਬਾਰਦਾਣਾ ਲੋਡ ਕਰਕੇ ਜੀ.ਐੱਸ.ਟਰੇਡਿੰਗ ਕੰਪਨੀ ਟਿਵਾਣਾ ਮੋੜ ਜਲਾਲਾਬਾਦ ਲਈ ਚੱਲਿਆ ਸੀ ਅਤੇ 22 ਸਤੰਬਰ ਨੂੰ ਲਗਭਗ ਸਾਢੇ 5 ਵਜੇ ਪਹੁੰਚਣ ਦਾ ਫ਼ੋਨ ਆਇਆ ਸੀ¢ ਕੁੱਝ ਦੇਰ ਬਾਅਦ ਕਿਸੇ ਮਜ਼ਦੂਰ ਦਾ ਫ਼ੋਨ ਆਇਆ ਕਿ ਟਰੱਕ ਤੋਂ ਤਰਪਾਲ ਉਤਾਰਨ ਸਮੇਂ ਤੁਹਾਡੇ ਭਰਾ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੈ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ¢ ਇਸ ਘਟਨਾ ਨੂੰ ਲੈ ਕੇ ਮਿ੍ਤਕ ਦੇ ਭਰਾ ਨੇ ਜਲਾਲਾਬਾਦ ਇੰਡਸਟਰੀਅਲ ਦੇ ਏਰੀਆ ਦੇ ਬਿਜਲੀ ਮੁਲਾਜ਼ਮਾਂ ਨੂੰ ਨੀਵੀਂਆਂ ਤਾਰਾਂ ਲਈ ਜ਼ੁੰਮੇਵਾਰ ਠਹਿਰਾਉਂਦੇ ਅਣਗਹਿਲੀ ਨੂੰ ਮੌਤ ਦਾ ਕਾਰਨ ਦੱਸਿਆ ਹੈ¢ ਇਸ ਬਾਬਤ ਜਦੋਂ ਪਾਵਰ ਕਾਮ ਦੇ ਐਕਸੀਅਨ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੇਕਰ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢

ਪਿਛਲੀ ਖ਼ਬਰ 3704 ਅਧਿਆਪਕਾਂ ਦੀ ਤਨਖ਼ਾਹ ਕੋਰਟ ਦੇ ਫ਼ੈਸਲੇ ਅਨੁਸਾਰ ਲਾਗੂ ਕਰਨ ਲਈ ਵਿਧਾਇਕ ਸਵਨਾ ਨੂੰ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ 16 ਸਤੰਬਰ ਤੋਂ ਹੋਣੀ ਸੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਪਰ ਅੱਜ ਤੱਕ ਸ਼ੁਰੂ ਨਹੀਂ ਹੋਈ- ਕਿਸਾਨ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।