24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੜਕ ਪਾਰ ਕਰ ਰਹੇ ਬੀ.ਐੱਸ.ਐੱਫ ਜਵਾਨ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ

ਅਜੀਤ ਡੈਸਕ 24-09-2025
ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)- ਸੜਕ ਪਾਰ ਕਰ ਰਹੇ ਬੀ.ਐੱਸ.ਐੱਫ ਦੇ ਜਵਾਨ ਨੂੰ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਵਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਜਵਾਨ ਜ਼ਖਮੀ ਹੋ ਗਿਆ | ਥਾਣਾ ਭਿੱਖੀਵਿੰਡ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਭਿੱਖੀਵਿੰਡ ਵਿਖਏ ਸਿਪਾਹੀ ਰਮਨਦੀਪ ਸਿੰਘ ਬੀ.ਐੱਸ.ਐੱਫ਼ ਬਟਾਲੀਅਨ 115 ਭਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ 19 ਸਤੰਬਰ ਨੂੰ ਭਿੱਖੀਵਿੰਡ ਪੋਸਟ ਆਫਿਸ ਡਾਕ ਜਮਾਂ ਕਰਵਾ ਕੇ ਰਾਤ 12 ਵਜੇ ਮੋਟਰਸਾਈਕਲ ਤੋਂ ਉਤਰ ਕੇ ਸੜਕ ਪਾਰ ਕਰਕੇ ਬਟਾਲੀਅਨ ਕੈਂਪਸ ਵਿਚ ਜਾ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰਿ ਦੱਤੀ, ਜਿਸ ਕਾਰਨ ਉਸ ਦੇ ਗੰਭੀਰ ਸੱਟ ਲੱਗ ਗਈ ਹੈ ਅਤੇ ਉਹ ਬਟਾਲੀਅਨ ਹਸਪਤਾਲ ਵਿਚ ਦਾਖ਼ਲ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੇਂਦਰ ਦੀ ਬੋਲੀ ਬੋਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ-ਬ੍ਰਹਮਪੁਰਾ <br/> ਅਗਲੀ ਖ਼ਬਰ 26 ਨੂੰ ਦਿੱਤੇ ਜਾ ਰਹੇ ਧਰਨੇ 'ਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚਣਗੇ- ਜਮਾਰਾਏ, ਪੰਡੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।