04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹੀਦ ਸਿੰਘਾਂ ਦੇ ਅਸਥਾਨਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਿਆਂ ਕਰਨ ਦੀ ਸ਼ੁਰੂਆਤ <br/>

ਅਜੀਤ ਡੈਸਕ 30-12-2025
ਚੱਬਾ, 29 ਦਸੰਬਰ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲਾਂ ਨੇ ਪਿੰਡ ਚੱਬਾ ਅਤੇ ਵਰਪਾਲ ਦੀ ਧਰਤੀ 'ਤੇ ਰਣ-ਤੱਤੇ ਜੰਗ ਦੇ ਮੈਦਾਨਾਂ 'ਚ ਟਿੱਡੀ ਦਲ ਦੀਆਂ ਫੌਜਾਂ ਨੂੰ ਲੋਹੇ ਦੇ ਚਣੇ ਚਬਾਉਣ ਵਾਲੇ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਲਈ ਸੰਗਤਾਂ ਵਲੋਂ ਕੀਤੀਆਂ ਅਰਦਾਸਾਂ ਤੇ ਮੰਗਾਂ ਨੂੰ ਬੂਰ ਪਿਆ ਹੈ | ਮੌਜੂਦਾ ਸਰਕਾਰ ਵਲੋਂ ਇਸ ਕੱਚੇ ਰਸਤੇ ਨੂੰ ਲੁੱਕ ਬੱਜਰੀ ਨਾਲ ਪੱਕਿਆਂ ਕਰਨ ਲਈ ਸੜਕ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਮੌਜੂਦਾ ਸਰਪੰਚ ਬੀਬੀ ਸਰਬਜੀਤ ਕੌਰ ਦੇ ਪਤੀ ਸਰਦੂਲ ਸਿੰਘ ਫੌਜੀ ਵਰਪਾਲ ਕਲਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੱਚਾ ਰਸਤਾ 40 ਕਿੱਲਿਆਂ ਦੇ ਕਰੀਬ ਹੈ ਜੋ ਪਿੰਡ ਚੱਬਾ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਤੋਂ ਸ਼ੁਰੂ ਹੋ ਕੇ ਪਿੰਡ ਵਰਪਾਲ ਤੋਂ ਚਾਟੀਵਿੰਡ ਨੂੰ ਜਾਂਦੀ ਸੜਕ ਦੇ ਨਾਲ ਜਾ ਲੱਗਦਾ ਹੈ | ਇਸ ਕੱਚੇ ਰਸਤੇ 'ਤੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀਆਂ ਕੁਝ ਬਹਿਕਾਂ ਸਮੇਤ ਗੁਰਦੁਆਰਾ ਸ਼ਹੀਦ ਬਾਬਾ ਹਰਚਰਨ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਬਲਵੰਤ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਸੰਤੋਖ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਬਲਿਹਾਰ ਸਿੰਘ ਤੇ ਅਨੇਕਾਂ ਹੋਰ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਹਨ | ਕੱਚਾ ਰਸਤਾ ਹੋਣ ਕਰਕੇ ਬਰਸਾਤਾਂ ਦੇ ਦਿਨਾਂ 'ਚ ਇਸ ਰਸਤੇ ਰਾਹੀਂ ਸ਼ਰਧਾਲੂਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਸੀ | ਸੰਗਤਾਂ ਪੈਦਲ ਹੀ ਇਹ ਅਸਥਾਨਾਂ 'ਤੇ ਆਉਂਦੀਆਂ ਸਨ ਪਰ ਅੱਜ ਮੌਜੂਦਾ ਸਰਕਾਰ ਨੇ ਪਹਿਲ ਕਰਦਿਆਂ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ 'ਚ ਪੰਜਾਬ ਮੰਡੀ ਬੋਰਡ ਵਲੋਂ ਇਸ 40 ਕਿੱਲਿਆਂ ਦੇ ਕੱਚੇ ਰਸਤੇ ਨੂੰ ਲੁੱਕ ਬੱਜਰੀ ਨਾਲ ਪੱਕਿਆਂ ਕਰਨ ਦੀ ਸ਼ੁਰੂਆਤ ਕੀਤੀ ਹੈ | ਉੁਨ੍ਹਾਂ ਕਿਹਾ ਕਿ ਇਸ ਰਸਤੇ ਨੂੰ ਮੰਡੀ ਬੋਰਡ ਵਲੋਂ ਪੱਕਿਆਂ ਕਰਨ ਤੇ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਵੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੜੇ ਚਿਰਾਂ ਤੋਂ ਇਸ ਰਸਤੇ ਨੂੰ ਪੱਕਿਆਂ ਕਰਵਾਉਣ ਲਈ ਸੰਗਤਾਂ ਦੀ ਮੰਗ ਸੀ ਜੋ ਪੂਰੀ ਹੋ ਗਈ ਹੈ |

ਪਿਛਲੀ ਖ਼ਬਰ ਵਿਰਾਸਤੀ ਸਮਾਰਕਾਂ ਲਈ ਬਹੁਤਾ ਲਾਹੇਵੰਦ ਸਾਬਤ ਨਹੀਂ ਹੋ ਸਕਿਆ 2025 <br/> ਅਗਲੀ ਖ਼ਬਰ ਸੜਕ ਕਿਨਾਰੇ ਮਿਲਿਆ ਮਿ੍ਤਕ ਪਿਆ ਨਵਜਾਤ ਬੱਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।