04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੜਕ ਕਿਨਾਰੇ ਮਿਲਿਆ ਮਿ੍ਤਕ ਪਿਆ ਨਵਜਾਤ ਬੱਚਾ

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਅੱਜ ਇੱਥੇ ਗੇਟ ਹਕੀਮਾਂ ਖੇਤਰ 'ਚ ਸੜਕ ਕਿਨਾਰੇ ਨਵਜੰਮਿਆ ਬੱਚਾ ਮਿ੍ਤਕ ਹਾਲਾਤ 'ਚ ਪਾਇਆ ਮਿਲਿਆ, ਜਿਸ ਦੇ ਸਰੀਰ 'ਤੇ ਕੋਈ ਵੀ ਕੱਪੜਾ ਆਦਿ ਨਹੀਂ ਸੀ, ਦਿਲ ਦਹਿਲਾਉਣ ਵਾਲੀ ਇਸ ਘਟਨਾ ਦਾ ਪਤਾ ਲੱਗਣ 'ਤੇ ਲੋਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵਲੋਂ ਨਵਜੰਮੇ ਬੱਚੇ ਦੀ ਮਿ੍ਤਕ ਦੇਹ ਆਪਣੇ ਕਬਜ਼ੇ 'ਚ ਲੈ ਕੇ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ | ਪੁਲਿਸ ਅਨੁਸਾਰ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਇਹ ਬੱਚਾ ਇੱਥੇ ਕਿਵੇਂ ਆਇਆ ਤੇ ਉਸ ਦੀ ਮੌਤ ਕਿਵੇਂ ਹੋਈ | ਇਸ ਲਈ ਪੁਲਿਸ ਵਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਲੋਕਾਂ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਅਨੁਸਾਰ ਬੱਚੇ ਦੀ ਉਮਰ ਚੰਦ ਘੰਟਿਆਂ ਦੀ ਹੈ ਅਤੇ ਹੋ ਸਕਦਾ ਹੈ ਕਿ ਕਿਸੇ ਕੁਆਰੀ ਮਾਂ ਵਲੋਂ ਆਪਣਾ ਪਾਪ ਛੁਪਾਉਣ ਲਈ ਬੱਚੇ ਨੂੰ ਜਨਮ ਦੇ ਕੇ ਇੱਥੇ ਸੜਕ ਕੰਢੇ ਸੁੱਟ ਦਿੱਤਾ ਗਿਆ ਹੋਵੇ | ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸ਼ਹੀਦ ਸਿੰਘਾਂ ਦੇ ਅਸਥਾਨਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਿਆਂ ਕਰਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਅਜਨਾਲਾ ਦੇ ਐੱਸ. ਡੀ. ਐੱਮ. ਦਫ਼ਤਰ ਅੱਗੇ ਰੋਸ ਧਰਨਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।