27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦੁੱਧ ਦੇ ਟੈਂਕਰ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਤ, ਸਾਥੀ ਜ਼ਖ਼ਮੀ

ਅਜੀਤ ਡੈਸਕ 29-12-2025

ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਦੁੱਧ ਦੇ ਟੈਂਕਰ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਦੂਜੇ ਪਾਸੇ ਇਸ ਹਾਦਸੇ ਨੂੰ ਅੰਜਾਮ ਦੇਣ ਉਪਰੰਤ ਚਾਲਕ, ਟੈਂਕਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਮਿ੍ਤਕ ਦੀ ਪਹਿਚਾਣ ਹਰਭਜਨ ਸਿੰਘ ਵਾਸੀ ਨਹਿਰੂ ਕਾਲੋਨੀ, ਅੰਮਿ੍ਤਸਰ ਵਜੋਂ ਦੱਸੀ ਜਾ ਰਹੀ ਹੈ | ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਹਰਭਜਨ ਸਿੰਘ ਆਪਣੇ ਸਾਥੀ ਗੌਰਵ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਫੈਕਟਰੀ ਜਾ ਰਹੇ ਸਨ, ਕਿ ਰਸਤੇ 'ਚ ਦੁੱਧ ਦੇ ਟੈਂਕਰ ਨੇ ਉਨ੍ਹਾਂ ਦੀ ਐਕਟਿਵਾ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਉਸ ਦੇ ਪਿਤਾ ਦੀ ਜਾਨ ਚਲੀ ਗਈ, ਜਦੋਂਕਿ ਗੌਰਵ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਪੁਲਿਸ ਵਲੋਂ ਉਕਤ ਟੈਂਕਰ ਨੰੂ ਕਬਜ਼ੇ ਵਿਚ ਲੈ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਛੇਹਰਟਾ ਇਲਾਕੇ 'ਚ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦਾ ਹੈਪੀ ਨਿਆਣਾ ਵੀ ਕਾਬੂ ਅਗਲੀ ਖ਼ਬਰ ਅੰਮਿ੍ਤਸਰ-ਹਾਵੜਾ ਮੇਲ ਭਲਕੇ ਰੱਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।