25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਗਣੇਸ਼ ਦਾਸ ਚੱਢਾ ਰੋਟਰੀ ਸੈਂਟਰ 'ਚ ਮੈਗਾ ਮੁਫਤ ਏਅਰ-ਕੇਅਰ ਕੈਂਪ ਲਗਾਇਆ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਸਿਹਤ ਸੰਬੰਧੀ ਸੇਵਾ ਪ੍ਰੋਜੈਕਟਾਂ ਨੰੂ ਅੱਗੇ ਤੋਰਦਿਆਂ ਗਣੇਸ਼ ਦਾਸ ਚੱਢਾ ਰੋਟਰੀ ਸੈਂਟਰ, ਬੰਬੇ ਵਾਲਾ ਖੂਹ ਵਿਖੇ ਮੈਗਾ ਮੁਫ਼ਤ ਏਅਰ-ਕੇਅਰ ਕੈਂਪ ਲਗਾਇਆ ਗਿਆ, ਜਿਸ ਦਾ ਆਲੇ-ਦੁਆਲੇ ਦੇ ਇਲਾਕਿਆਂ 'ਚ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਲਾਭ ਲਿਆ | ਸਾਬਕਾ ਪ੍ਰੋ. ਕਰਨ ਸ਼ਰਮਾ ਅਤੇ ਮਾਹਿਰ ਪੈਰਾਮੈਡੀਕਲ ਸਟਾਫ ਨੇ ਮਰੀਜ਼ਾਂ ਦੇ ਕੰਨਾਂ ਦੀ ਜਾਂਚ ਕੀਤੀ | ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ ਨੇ ਦੱਸਿਆ ਕਿ ਇਸ ਮੇਗਾ ਕੈਂਪ 'ਚ ਕੁੱਲ 62 ਮਰੀਜ਼ਾਂ ਦੀ ਜਾਂਚ ਕੀਤੀ ਗਈ, ਆਡੀਓਲੌਜਿਸਟ-ਕਮ-ਸਪੀਚ ਥੈਰਾਪਿਸਟ ਦੀ ਟੀਮ ਵਲੋਂ 38 ਆਡੀਓਮੀਟਿ੍ਕ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਡਾ. ਕੇ. ਕੇ. ਭੱਲਾ ਵਲੋਂ 24 ਮਰੀਜ਼ਾਂ ਦੀਆਂ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸੁਨੀਲ ਕਪੂਰ, ਸੈਕਟਰੀ ਬੀ. ਕੇ. ਗੁਪਤਾ, ਡਾ. ਪ੍ਰਕਾਸ਼ ਮੋਹਿੰਦਰੂ, ਬਲਦੇਵ ਸਿੰਘ, ਰਿਸ਼ੀ ਖੰਨਾ ਅਤੇ ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਹਿਰਾਸਤ ਹੋਈ ਮੌਤ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪਹੁੰਚਿਆ ਅਗਲੀ ਖ਼ਬਰ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।