ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)-ਸਥਾਨਕ ਰਣਜੀਤ ਐਵੀਨਿਊ ਵਿਖੇ ਸਥਿਤ ਹਰਤੇਜ ਹਸਪਤਾਲ, ਜੋ ਕਿ ਡਾ: ਹਰਮੋਹਿੰਦਰ ਸਿੰੰਘ ਨਾਗਪਾਲ ਤੇ ਡਾ: ਤੇਜਿੰਦਰ ਕੌਰ ਨਾਗਪਾਲ ਵਲੋਂ ਕਈ ਦਹਾਕੇ ਪਹਿਲਾਂ ਮਨੁੱਖਤਾ ਦੀ ਸੇਵਾ ਦੇ ਮਿਸ਼ਨ ਨਾਲ ਸ਼ੁਰੂ ਕੀਤਾ ਗਿਆ ਸੀ, ਨੂੰ ਪੰਜਾਬ ਦਾ ਪਹਿਲਾ ਪੇਪਰ ਲੈੱਸ ਹਸਪਤਾਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਦੇਸ਼ 'ਚ ਈਕੋ ਫ੍ਰੈਂਡਲੀ ਵਾਤਾਵਰਨ ਪ੍ਰਦਾਨ ਕਰਦੇ ਉਦੇਸ਼ ਨਾਲ ਕੰਮ ਕਰ ਰਹੀ ਕੰਪਨੀ ਨਿਊਰਲਬਿਟਸ ਟੈਕਨਾਲੌਜੀ ਪ੍ਰਾ: ਲਿਮਿ: ਵਲੋਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਚਲਾਈ ਮੁਹਿੰਮ ਤੋਂ ਬਾਅਦ ਸਥਾਨਕ ਹਰਤੇਜ ਹਸਪਤਾਲ ਨੂੰ ਪੰਜਾਬ ਦੇ ਪਹਿਲੇ ਈਕੋ ਫੈ੍ਰਾਡਲੀ ਹਸਪਤਾਲ ਹੋਣ ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ | ਕੰਪਨੀ ਦੇ ਫਾਊਾਡਰ ਭਾਰਤ ਨਰਹਰੀ ਨੇ ਦੱਸਿਆ ਕਿ ਹਰਤੇਜ ਹਸਪਤਾਲ ਵਲੋਂ ਪੇਪਰ ਦੀ ਵਰਤੋਂ ਨਾ ਕਰਕੇ ਸਭ ਕੁਝ ਡਿਜ਼ੀਟਲ ਕੀਤਾ ਗਿਆ | ਇਸ ਨਾਲ ਕੀਮਤੀ ਪੇਪਰ ਦੀ ਬੱਚਤ ਹੋਵੇਗੀ ਅਤੇ ਸਾਰੀਆਂ ਰਿਪੋਰਟਾਂ ਤੇ ਹੋਰ ਕੰਮਾਂ ਨੂੰ ਵੀ ਪੇਪਰਲੈੱਸ ਕੀਤਾ ਗਿਆ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਐੱਚ. ਐੱਸ. ਨਾਗਪਾਲ ਨੇ ਦੱਸਿਆ ਮਰੀਜ਼ਾਂ ਨੂੰ ਘੱਟ ਖਰਚੇ 'ਤੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਸਾਰੇ ਆਧੁਨਿਕ ਸੁਵਿਧਾਜਨਕ ਇਲਾਜ ਦੇਣ ਤੋਂ ਬਾਅਦ ਇਹ ਉਪਲਬੱਧੀ ਹਾਸਲ ਕਰਨਾ ਹਸਪਤਾਲ ਪ੍ਰਬੰਧਕਾਂ ਤੇ ਸਟਾਫ ਲਈ ਮਾਣ ਦੀ ਗੱਲ ਹੈ | ਇਸ ਮੌਕੇ ਡਾ: ਤੇਜਿੰਦਰ ਕੌਰ ਨਾਗਪਾਲ, ਡਾ: ਸ਼ਿਵਾਨੀ ਸੂਦ ਨਾਗਪਾਲ ਤੋਂ ਇਲਾਵਾ ਹਸਪਤਾਲ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |