ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੀ ਅਗਵਾਈ 'ਚ ਕਾਰਜਸ਼ੀਲ ਫੋਰ ਐੱਸ ਸੰਸਥਾਵਾਂ ਵਲੋਂ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਕਸ਼ਮੀਰ ਐਵੀਨਿਊ ਬਟਾਲਾ ਰੋਡ ਵਿਖੇ ਸਾਲਾਨਾ ਤਿੰਨ ਦਿਨਾ ਅੰਤਰ ਸਕੂਲ ਖੇਡ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਆਗਾਜ਼ ਫੋਰ ਐੱਸ ਸੰਸਥਾਵਾਂ ਦੇ ਡਾਇਰੈਕਟਰ ਪਿੰ੍ਰ: ਜਗਦੀਸ਼ ਸਿੰਘ ਤੇ ਡਾਇਰੈਕਟਰ ਸਵਰਨ ਕੌਰ ਵਲੋਂ ਹਵਾ 'ਚ ਗੁਬਾਰੇ ਛੱਡ ਕੇ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ | ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਕਸ਼ਮੀਰ ਐਵੀਨਿਊ ਬਟਾਲਾ ਰੋਡ, ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਜੰਡਿਆਲਾ ਗੁਰੂ, ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਤਰਨ ਤਾਰਨ ਦੇ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, 400 ਮੀਟਰ, 1500 ਮੀਟਰ ਅਤੇ ਰਿਲੇਅ ਦੌੜ ਵਿਚ ਭਾਗ ਲਿਆ | ਬੱਡਸ ਚਾਰਮ ਦੇ ਨੰਨੇ-ਮੁੰਨੇ ਬੱਚਿਆਂ ਨੇ ਖਰਗੋਸ਼ ਦੌੜ, ਫਿਸ਼ ਦੌੜ, ਗੇਂਦ ਸੰਤੁਲਨ ਦੌੜ ਵਿਚ ਹਿੱਸਾ ਲੈ ਕੇ ਸਭ ਦਾ ਮੰਨ ਮੋਹਿਆ | ਇਸ ਮੌਕੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਦਿਖਾ ਕੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਰੱਸਾ-ਕੱਸੀ 'ਚ ਲੜਕਿਆਂ ਦੀ ਟੀਮ ਫੋਰ ਐੱਸ ਮਾਡਰਨ ਹਾਈ ਸਕੂਲ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੀ ਟੀਮ ਵਿਚ ਫੋਰ ਐੱਸ ਮਾਡਰਨ ਹਾਈ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਸਾਲਾਨਾ ਓਵਰਆਲ ਟਰਾਫ਼ੀ ਫੋਰ ਐੱਸ ਮਾਡਰਨ ਹਾਈ ਸਕੂਲ ਕਸ਼ਮੀਰ ਐਵੀਨਿਊ ਬਟਾਲਾ ਰੋਡ ਨੇ ਪ੍ਰਾਪਤ ਕੀਤੀ | ਬੈਸਟ ਅਥਲੀਟ (ਲੜਕਾ) ਦੀ ਟ੍ਰਾਫੀ ਗੁਰਮੀਤ ਸਿੰਘ, ਸਕਸ਼ਮ ਗਰਗ ਅਤੇ ਬੈਸਟ ਅਥਲੀਟ (ਲੜਕੀ) ਦੀ ਟਰਾਫੀ ਜਾਨਵੀ ਮਾਡਰਨ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀ | ਇਸ ਮੌਕੇ ਡਾਇਰੈਕਟਰ ਜਗਦੀਸ਼ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅੰਤ 'ਚ ਸਕੂਲ ਪਿ੍ੰਸੀਪਲ ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਨਦੀਪ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਮਨਿੰਦਰਜੀਤ ਵਾਲੀਆ, ਐਡਮਿਨਿਸਟ੍ਰੇਟਰ ਅਧਕਾਰੀ ਅਜੈ ਸ਼ਰਮਾ, ਡੀ. ਪੀ. ਰਜਨੀ, ਡੀ. ਪੀ. ਸਿਮਰਨਜੀਤ ਕੌਰ, ਬਾਕਸਿੰਗ ਕੋਚ ਹਰਪ੍ਰੀਤ ਸਿੰਘ ਤੇ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ |