ਜੇਠੂਵਾਲ, 4 ਦਸਬੰਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ 'ਸਬ ਵੇ' ਦੇ ਸਾਹਮਣੇ ਅੱਜ ਸਵੇਰੇ 10 ਵਜੇ ਦੇ ਕਰੀਬ ਇਕ ਐਕਟਿਵਾ ਸਵਾਰ ਵਲੋਂ ਸੜਕ 'ਤੇ ਖੜੀ ਸਕੂਲ ਵੈਨ ਨੂੰ ਓਵਰਟੇਕ ਕਰਨ ਸਮੇਂ ਅੰਮਿ੍ਤਸਰ ਤੋਂ ਆਉਂਦੇ ਅਣਪਛਾਤੇ ਵਾਹਨ ਵਲੋਂ ਸਾਈਡ ਮਾਰਨ ਕਾਰਨ ਐਕਟਿਵਾ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਨੰਬਰ ਪੀ ਬੀ 02 ਸੀ ਬੀ 3449 'ਤੇ ਸਵਾਰ ਜੋ ਕਿ ਜੇਠੂਵਾਲ ਤੋਂ ਕੱਥੂਨੰਗਲ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਸਬ ਵੇ ਦੇ ਕੋਲ ਗਿਆ ਤਾਂ ਸੜਕ ਕਿਨਾਰੇ ਖੜੀ ਇਕ ਸਕੂਲ ਵੈਨ ਨੂੰ ਓਵਰਟੇਕ ਕਰਨ ਲੱਗਾ ਤਾਂ ਅੰਮਿ੍ਤਸਰ ਸਾਈਡ ਤੋਂ ਆ ਰਹੇ ਇਕ ਅਣਪਛਾਤੇ ਵਾਹਨ ਵਲੋਂ ਉਸ ਨੂੰ ਸਾਈਡ ਮਾਰ ਜਾਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਿਸ ਦੀ ਸ਼ਨਾਖਤ ਰਸ਼ਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੱਲੂਵਾਲ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਕੱਥੂਨੰਗਲ ਥਾਣਾ ਦੇ ਐੱਸ. ਐੱਚ. ਓ. ਜਸਦੀਪ ਸਿੰਘ, ਏ. ਐੱਸ. ਆਈ. ਨਿਰਮਲ ਸਿੰਘ, ਪੁਲਿਸ ਮੁਲਾਜ਼ਮ ਨਾਲ ਮੌਕੇ 'ਤੇ ਪੁੱਜੇ | ਇਸ ਸੰਬੰਧੀ ਪੁਲਿਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ