04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਿਸਤੌਲ ਲੈ ਕੇ ਘੁੰਮਦਾ ਮੋਟਰਸਾਈਕਲ ਸਵਾਰ ਕਾਬੂ

ਅਜੀਤ ਡੈਸਕ 24-11-2025
ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਸੀ. ਆਈ. ਏ. ਸਟਾਫ -1 ਦੀ ਪੁਲਿਸ ਵਲੋਂ ਇੱਥੇ ਮਾਹਲ ਬਾਈਪਾਸ ਨੇੜੇ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋਂ 5 ਪਿਸਤੌਲ ਬਰਾਮਦ ਹੋਏ | ਇਹ ਮਾਮਲਾ ਐੱਸ. ਆਈ. ਕੰਵਲਜੀਤ ਸਿੰਘ ਨੂੰ ਹੋਈ ਮੁਖਬਰੀ ਦੇ ਆਧਾਰ 'ਤੇ ਦਰਜ ਕੀਤਾ ਗਿਆ, ਜਿਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਥਾਣਾ ਛਾਉਣੀ ਦੇ ਖੇਤਰ 'ਚ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਸਵਾਰ ਨੂੰ ਕਾਬੁੂ ਕੀਤਾ ਗਿਆ, ਜਿਸ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਪਿੰਡ ਭਿੰਡੀਨੇਣ ਵਜੋਂ ਹੋਈ ਹੈ, ਉਸ ਪਾਸੋਂ 2 ਪਿਸਤੌਲ 30 ਬੋਰ ਅਤੇ 3 ਪਿਸਤੌਲ ਪੀ. ਐਕਸ-5 ਬਰਾਮਦ ਕੀਤੇ | ਉਸਦਾ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ ਵੀ ਜਬਤ ਕਰ ਲਿਆ ਗਿਆ ਤੇ ਇਸ ਸੰਬੰਧੀ ਥਾਣਾ ਛਾਉਣੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਫੁੱਟਪਾਥ 'ਤੇ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਅਗਲੀ ਖ਼ਬਰ 8-9-10 ਦਸੰਬਰ ਨੂੰ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦੇ ਚੱਕੇ ਮੁੜ ਹੋਣਗੇ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।