03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁਲਤਾਨਵਿੰਡ ਦੀ ਸੰਗਤ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗੁ: ਅਟਾਰੀ ਸਾਹਿਬ ਵਿਖੇ ਹੋਈ ਹੰਗਾਮੀ ਮੀਟਿੰਗ

ਅਜੀਤ ਡੈਸਕ 31-08-2025
ਸੁਲਤਾਨਵਿੰਡ, 30 ਅਗਸਤ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਅੱਜ ਪਿੰਡ ਸੁਲਤਾਨਵਿੰਡ ਦੀ ਸਮੂਹ ਸੰਗਤ ਅਤੇ ਮੁਹਤਬਰ ਵਿਅਕਤੀਆਂ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਇਲਾਕੇ ਦੀਆਂ ਸਮੂਹ ਸੰਗਤਾਂ ਐੱਨ. ਆਰ. ਆਈ. ਪਰਿਵਾਰਾਂ ਅਤੇ ਸਮੂਹ ਜਥੇਬੰਦੀਆਂ ਨੂੰ ਹੜ੍ਹ ਪੀੜਤਾਂ ਦੀ ਤਨ ਮਨ ਤੇ ਧਨ ਨਾਲ ਮਦਦ ਕਰਨ ਦੀ ਬੇਨਤੀ ਕੀਤੀ ਗਈ | ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਇਕੱਠ ਵਿਚ ਸੁਨੇਹਾ ਦਿੱਤਾ ਕਿ ਹੜ੍ਹ ਪੀੜਤਾਂ ਦੀ ਆਪਣੀ ਵਿੱਤ ਅਨੁਸਾਰ ਪੈਸਾ, ਸੁੱਕਾ ਦੁੱਧ, ਰਾਸ਼ਨ, ਤਰਪਾਲਾਂ, ਮੱਛਰਦਾਨੀਆਂ, ਪਾਣੀ, ਟਾਰਚਾਂ, ਦਵਾਈਆਂ, ਡੀਜਲ, ਪਸ਼ੂਆਂ ਲਈ ਤੂੜੀ ਅਤੇ ਹਰਾ ਚਾਰਾ ਦੇਣ ਦੀ ਅਪੀਲ ਕੀਤੀ ਗਈ | ਇਸ ਮੌਕੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਡਾ: ਸੁਪਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਹਵੇਲੀ ਵਾਲੇ, ਮਨਜੀਤ ਸਿੰਘ ਫੌਜੀ, ਜੋਗਿੰਦਰਪਾਲ ਸਿੰਘ ਘੋਗਾ, ਪ੍ਰਧਾਨ ਬਾਓ ਰਾਜਪਾਲ ਸਿੰਘ, ਪ੍ਰਮਜੀਤ ਸਿੰਘ ਮਾਹਲ, ਸੋਨੂੰ ਮਾਹਲ, ਜਸਬੀਰ ਸਿੰਘ ਮੰਗਾ ਨੰਬਰਦਾਰ ਜਸਬੀਰ ਸਿੰਘ, ਰੁਪਿੰਦਰਜੀਤ ਸਿੰਘ, ਜੁਗਰਾਜ ਸਿੰਘ, ਇੰਦਰਜੀਤ ਸਿੰਘ ਸੋਨੂੰ, ਗ੍ਰੰਥੀ ਵਿਜੇਪਾਲ ਸਿੰਘ, ਪਲਵਿੰਦਰ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਪੱਪੂ, ਗੁਲਜਾਰ ਸਿੰਘ ਲਾਲੀ, ਜਸਬੀਰ ਸਿੰਘ, ਤਰਸੇਮ ਸਿੰਘ, ਭੁਪਿੰਦਰ ਸਿੰਘ, ਕੁਲਤਾਰ ਸਿੰਘ ਲਾਟੀ ਹਰਜੀਤ ਸਿੰਘ ਚਾਚਾ, ਕਰਨਬੀਰ ਸਿੰਘ, ਜੁਗਰਾਜ ਸਿੰਘ ਮਾਹਲ, ਅਰਜੁਨ ਸਿੰਘ, ਤੇਜਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਸਟਾਰਟਅੱਪ ਸਪਾਰਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਅੰਮਿ੍ਤਸਰ 'ਚ ਕੈਂਪ ਲਾਉਣ ਮੌਕੇ ਭਾਜਪਾ ਆਗੂ ਡਾ. ਰਾਜੂ ਗਿ੍ਫ਼ਤਾਰ ਕੀਤੇ ਜਾਣ ਉਪਰੰਤ ਕੀਤੇ ਰਿਹਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।