03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੰਬਿਤ ਵੈਟ ਤੇ ਜੀ. ਐਸ. ਟੀ. ਰਿਫੰਡਾਂ ਕਾਰਨ ਕਾਰੋਬਾਰਾਂ ਨੂੰ ਵਿੱਤੀ ਸੰਕਟ ਦਾ ਕਰਨਾ ਪੈ ਰਿਹੈ ਸਾਹਮਣਾ <br/>

ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਲੰਬੇ ਸਮੇਂ ਤੋਂ ਲੰਬਿਤ ਵੈਟ ਅਤੇ ਜੀ. ਐੱਸ. ਟੀ. ਰਿਫੰਡਾਂ ਕਾਰਨ ਕਾਰੋਬਾਰਾਂ ਨੂੰ ਦਰਪੇਸ਼ ਗੰਭੀਰ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਕਾਰੋਬਾਰੀ ਇਸ ਸੰਕਟ ਨਾ ਜੂਝ ਰਹੇ ਹਨ | ਰਿਫੰਡ 'ਚ ਦੇਰੀ ਕਾਰਨ ਕਾਰੋਬਾਰੀਆਂ ਨੂੰ ਕਾਰਜਸ਼ੀਲ ਪੂੰਜੀ ਦੀ ਗੰਭੀਰ ਘਾਟ ਰੋਜ਼ਾਨਾ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੀ ਹੈ | ਉਨ੍ਹਾਂ ਨੂੰ ਕਰਜ਼ਿਆਂ 'ਤੇ ਵਿਆਜ ਦੇ ਬੋਝ ਕਾਰਨ ਵਧਦਾ ਵਿੱਤੀ ਦਬਾਅ, ਕਾਰੋਬਾਰੀ ਮੁਕਾਬਲੇਬਾਜ਼ੀ ਅਤੇ ਭਰੋਸੇਯੋਗਤਾ ਦਾ ਨੁਕਸਾਨ ਅਤੇ ਕਾਰੋਬਾਰ ਬੰਦ ਹੋਣ ਅਤੇ ਨੌਕਰੀਆਂ ਜਾਣ ਦੇ ਖ਼ਤਰੇ ਵਰਗੀਆਂ ਸਮੱਸਿਆਵਾਂ ਕਾਰੋਬਾਰੀਆਂ ਨੂੰ ਨਿਰਾਸ਼ਾ ਵੱਲ ਲੈ ਜਾ ਰਹੀ ਹੈ | ਇਸ ਮਾਮਲੇ 'ਤੇ ਜੀ. ਐਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਜੀ. ਐਸ. ਟੀ. ਪੀ. ਏ.), ਜੋ ਕਿ ਟੈਕਸ ਅਧਿਕਾਰੀਆਂ ਅਤੇ ਡੀਲਰਾਂ ਵਿਚਕਾਰ ਇਕ ਪੁਲ ਦਾ ਕੰਮ ਕਰਦੀ ਹੈ, ਦੇ ਮੈਂਬਰ ਵਿਭਾਗ ਨਾਲ ਤਾਲਮੇਲ ਅਤੇ ਸਹਿਯੋਗ 'ਚ ਦਿਨ-ਰਾਤ ਮਿਹਨਤ ਕਰ ਰਹੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਖੰਨਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੰਬਿਤ ਵੈਟ ਅਤੇ ਜੀ. ਐੱਸ. ਟੀ. ਰਿਫੰਡਾਂ ਕਾਰਨ ਕਾਰੋਬਾਰੀਆਂ ਨੂੰ ਦਰਪੇਸ਼ ਗੰਭੀਰ ਵਿੱਤੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵੱਡੇ ਅਤੇ ਛੋਟੇ ਦੋਵੇਂ ਤਰ੍ਹਾਂ ਦੇ ਕਾਰੋਬਾਰੀਆਂ ਦੀ ਇਕ ਵੱਡੀ ਗਿਣਤੀ ਕਾਫ਼ੀ ਸਮੇਂ ਤੋਂ ਆਪਣੇ ਜਾਇਜ਼ ਵੈਟ ਅਤੇ ਜੀ. ਐੱਸ. ਟੀ. ਰਿਫੰਡ ਦਾਅਵਿਆਂ ਦੀ ਅਦਾਇਗੀ ਦੀ ਉਡੀਕ ਕਰ ਰਹੀ ਹੈ | ਇਨ੍ਹਾਂ ਰਿਫੰਡਾਂ ਦੀ ਪ੍ਰਕਿਰਿਆ ਅਤੇ ਜਾਰੀ ਕਰਨ 'ਚ ਲਗਾਤਾਰ ਦੇਰੀ ਨੇ ਇਕ ਗੰਭੀਰ ਤਰਲਤਾ ਦੀ ਕਮੀ, ਕਾਰਜਸ਼ੀਲ ਪੂੰਜੀ ਚੱਕਰਾਂ 'ਚ ਵਿਘਨ ਅਤੇ ਬਹੁਤ ਸਾਰੇ ਮਾਮਲਿਆਂ 'ਚ ਤਨਖਾਹਾਂ ਦਾ ਭੁਗਤਾਨ ਕਰਨ, ਟੈਕਸ ਦੇਣਦਾਰੀਆਂ ਅਤੇ ਵਿਕਰੇਤਾ ਭੁਗਤਾਨਾਂ ਨੂੰ ਪੂਰਾ ਕਰਨ 'ਚ ਅਸਮਰੱਥਾ ਦਾ ਕਾਰਨ ਬਣਾਇਆ ਹੈ |
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮਿ੍ਤਸਰ ਡਵੀਜ਼ਨ ਮੈਡਮ ਰਾਜਵਿੰਦਰ ਕੌਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਭੇਜ ਕੇ ਸਾਰੇ ਲੰਬਿਤ ਵੈਟ ਅਤੇ ਜੀ. ਐਸ. ਟੀ. ਰਿਫੰਡਾਂ ਦੀ ਤੁਰੰਤ ਪ੍ਰਕਿਰਿਆ ਅਤੇ ਰਿਹਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਕਾਰੋਬਾਰੀਆਂ ਨੂੰ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਯੂ. ਆਈ. ਡੀ. ਨਾਲ ਜੋੜਿਆ ਜਾਵੇਗਾ ਸ਼ਹਿਰ ਦੀ ਜਾਇਦਾਦਾਂ ਦਾ ਵੇਰਵਾ- ਔਲਖ ਅਗਲੀ ਖ਼ਬਰ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਲਾਗੂ ਨਹੀਂ ਕੀਤਾ ਗਿਆ-ਸੰਯੁਕਤ ਕਿਸਾਨ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।