22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਉਪਿੰਦਰਜੀਤ ਕੌਰ ਜਾਖੜ ਨੂੰ ਪਿੰਡ ਕਿੱਲਿ੍ਹਆਂਵਾਲੀ ਤੋਂ ਮਿਲ ਰਿਹਾ ਹੈ ਭਾਰੀ ਸਮਰਥਨ <br/>

ਅਜੀਤ ਡੈਸਕ 10-12-2025
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਪੰਚਾਇਤ ਸੰਮਤੀ ਜ਼ੋਨ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਉਪਿੰਦਰਜੀਤ ਕੌਰ ਪਤਨੀ ਉਪਕਾਰ ਸਿੰਘ ਜਾਖੜ ਦੀ ਚੋਣ ਮੁਹਿੰਮ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ | ਅੱਜ ਚੋਣ ਪ੍ਰਚਾਰ ਦੌਰਾਨ ਉਪਕਾਰ ਸਿੰਘ ਜਾਖੜ ਨੇ ਖ਼ੁਲਾਸਾ ਕੀਤਾ ਕਿ ਸਰਕਾਰ ਨੇ ਪਿੰਡ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ | ਪਿੰਡ ਵਿਚ ਕਈ ਵਾਰ ਕਬੱਡੀ, ਵਾਲੀਬਾਲ ਅਤੇ ਕਿ੍ਕਟ ਟੂਰਨਾਮੈਂਟ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਲਈ ਯਤਨ ਜਾਰੀ ਹਨ | ਇਕ ਮਹਿਲਾ ਕਲੱਬ ਵੀ ਬਣਾਇਆ ਜਾਵੇਗਾ | ਘਰ-ਘਰ ਪ੍ਰਚਾਰ ਦੌਰਾਨ ਵੋਟਰਾਂ ਨੇ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦਾ ਭਰੋਸਾ ਦਿੱਤਾ | ਇਕ ਇਕੱਠ ਦੌਰਾਨ ਨਾਥ ਪਰਿਵਾਰ ਨੇ ਉਨ੍ਹਾਂ ਨੂੰ ਕੇਲਿਆਂ ਨਾਲ ਤੋਲਿਆ | ਇਕੱਠ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਸਾਬਕਾ ਸਰਪੰਚਾਂ ਦੇ ਨਾਮ 'ਤੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਹਕਲਾ ਇੰਚਾਰਜ ਅਰੁਣ ਨਾਰੰਗ, ਐਡਵੋਕੇਟ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਜੀਤ, ਰਣਧੀਰ ਗਾਬਾ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਜੀਤ ਸਿੰਘ ਕਾਲਾ, ਰਾਜੇਸ਼ ਭਾਦੂ ਅਤੇ ਹੋਰ ਪ੍ਰਮੁੱਖ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਭਾਰਤ-ਪਾਕ ਸਰਹੱਦ 'ਤੇ ਅਦਾਕਾਰ ਧਰਮਿੰਦਰ ਦੇ ਨਾਂਅ 'ਤੇ ਬੂਟੇ ਲਗਾਏ ਅਗਲੀ ਖ਼ਬਰ ਜੋਸਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।