ਮੰਡੀ ਰੋੜਾਂਵਾਲੀ, 9 ਦਸੰਬਰ (ਮਨਜੀਤ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਧੂਵਾਲਾ ਉਤਾੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਵਰਨਪ੍ਰੀਤ ਸਿੰਘ ਹੈਪੀ ਨਕਈ ਅਤੇ ਬਲਾਕ ਸੰਮਤੀ ਉਮੀਦਵਾਰ ਕਾਰਜ ਸਿੰਘ ਵਲੋਂ ਮੰਡੀ ਰੋੜਾਂਵਾਲੀ ਦੇ ਬਾਜ਼ਾਰ ਵਿਚ ਕੋਰ ਕਮੇਟੀ ਮੈਂਬਰ ਤੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਸਾਬਕਾ ਵਾਈਸ ਪ੍ਰਧਾਨ ਜੈਸਰਤ ਸਿੰਘ ਸੰਧੂ ਖੁੜੰਜ ਨੂੰ ਨਾਲ ਲੈ ਕੇ ਆਪਣੇ ਲਈ ਡੋਰ ਟੂ ਡੋਰ ਵੋਟਾਂ ਮੰਗੀਆਂ ਗਈਆਂ | ਜੈਸਰਤ ਸਿੰਘ ਸੰਧੂ ਖੁੜੰਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਜ਼ੋਨ ਦੇ ਦਰਜਨ ਭਰ ਪਿੰਡਾਂ ਵਿਚ ਗਏ ਹਨ, ਜਿੱਥੇ ਲੋਕ ਸੁਖਬੀਰ ਸਿੰਘ ਬਾਦਲ ਵਲੋਂ ਵਿਕਾਸ ਦੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ ਅਤੇ 2023 ਵਿਚ ਸੁਖਬੀਰ ਸਿੰਘ ਬਾਦਲ ਤੋਂ ਪਾਸਾ ਵੱਟਣ ਦੀ ਕੀਤੀ ਭੁੱਲ ਤੋਂ ਪਛਤਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਰ ਪਿੰਡ ਵਿਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਮਿਲਿਆ ਹੈ, ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਇਕ ਉਮੀਦਵਾਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਹੋਵੇ ਚਾਹੇ ਬਲਾਕ ਸੰਮਤੀ ਦਾ, ਵੱਡੀ ਲੀਡ ਨਾਲ ਜਿੱਤੇਗਾ | ਇਸ ਮੌਕੇ ਉਨ੍ਹਾਂ ਨਾਲ ਆੜ੍ਹਤੀ ਕੁਲਵਿੰਦਰ ਸਿੰਘ ਸੰਧੂ ਰੋਹੀਵਾਲਾ, ਆੜ੍ਹਤੀ ਭਾਰਤ ਭੂਸ਼ਨ ਲੂਣਾ, ਸਾਬਕਾ ਸਰਪੰਚ ਰਾਜਪ੍ਰੀਤ ਸਿੰਘ ਗਿੱਲ, ਆੜ੍ਹਤੀ ਪ੍ਰਮੋਦ ਕੁਮਾਰ ਬੌਬੀ ਮਹਾਸ਼ਾ, ਗੋਲਡੀ ਨਕਈ, ਮਿੱਠੂ ਸਿੰਘ ਨੰਬਰਦਾਰ, ਸੁਨੀਲ ਕੁਮਾਰ ਗੋਰਾ ਖੇੜਾ, ਡਾ. ਦੇਸਰਾਜ ਨੁਕੇਰੀਆਂ ਆਦਿ ਅਕਾਲੀ ਵਰਕਰ ਹਾਜ਼ਰ ਸਨ |