ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਲਈ ਚੋਣ ਪ੍ਰਚਾਰ ਕਰਨ ਲਈ ਵੱਖ-ਵੱਖ ਪਿੰਡਾਂ ਦੇ ਦੌਰੇ ਜਾਰੀ ਰੱਖੇ | ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਕਰਦੇ ਹੋਏ ਵਿਧਾਇਕ ਸਵਨਾ ਪਿੰਡ ਬਾਧਾ, ਜੱਟ ਵਾਲੀ, ਮਿਆਨੀ ਬਸਤੀ, ਢਾਣੀ ਰਾਮ ਸਿੰਘ ਨਗਰ, ਪਿੰਡ ਰਾਣਾ, ਨਵਾਂ ਰਾਣਾ, ਸੈਦੋ ਕੇ ਹਿਠਾੜ, ਗ਼ੁਲਾਮ ਰਸੂਲ ਵਿਖੇ ਪੁੱਜੇ | ਉਨ੍ਹਾਂ ਨਿਓਲਾ, ਹਸਤਾ ਕਲਾਂ, ਵਲੇਸ਼ਾਹ ਉਤਾੜ, ਨੂਰਸ਼ਾਹ, ਗੁੱਦੜ ਭੈਣੀ, ਘੁਰਕਾਂ, ਢਾਣੀ ਮੋਹਨਾ ਰਾਮ, ਬਹਿਕ ਖ਼ਾਸ, ਝੁੱਗੇ ਗੁਲਾਬ ਸਿੰਘ, ਢਾਣੀ ਮੁਨਸ਼ੀ ਰਾਮ, ਫ਼ਤਿਹਗੜ੍ਹ ਬਹਿਕ ਹਸਤਾ ਉਤਾੜ, ਢਾਣੀ ਨੂਰਸਮੰਦ ਦਾ ਵੀ ਦੌਰਾ ਕੀਤਾ | ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਲਈ ਪ੍ਰਚਾਰ ਕੀਤਾ ਗਿਆ ਅਤੇ ਪਾਰਟੀ ਵਲੋਂ ਕੀਤੇ ਗਏ ਕੰਮ ਬਾਰੇ ਦੱਸਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਪਾਰਟੀ ਵਲੋਂ ਦਿੱਤੀ ਗਈ ਹਰ ਗਰੰਟੀ ਭਵਿੱਖ ਵਿਚ ਪੂਰੀ ਕੀਤੀ ਜਾਵੇਗੀ | ਇਸ ਮੌਕੇ ਪਿੰਡ ਬਾਧਾ ਤੋਂ ਸਰਪੰਚ ਗੁਰਮੀਤ ਸਿੰਘ, ਸਰਪੰਚ ਸੁਰਿੰਦਰ ਅਹੂਜਾ, ਸੁਭਾਸ਼ ਬੱਬਰ, ਰਾਣਾ ਤੋਂ ਰਾਜੇਸ਼ ਬੱਬਰ, ਹਸਤਾ ਕਲਾਂ ਤੋਂ ਜੰਗੀਰ ਸਿੰਘ ਅਤੇ ਗੁੱਦੜ ਭੈਣੀ ਤੋਂ ਪ੍ਰੀਤਮ ਸਿੰਘ, ਪਿੰਡ ਘੁਰਕਾਂ ਤੋਂ ਵਜ਼ੀਰ ਸਿੰਘ, ਵੀਰਪਾਲ ਸਿੰਘ, ਵਕੀਲ ਸਿੰਘ, ਰਾਜ ਸਿੰਘ, ਗੁਲਾਬ ਸਿੰਘ, ਮੇਹਰ ਸਿੰਘ, ਮੁਨਸ਼ੀ ਰਾਮ, ਬਹਿਕ ਹਸਤਾ ਤੋਂ ਸਰਪੰਚ ਭਰਤ ਕੰਬੋਜ, ਸਰਪੰਚ ਰਮੇਸ਼ ਕੰਬੋਜ, ਫ਼ਤਿਹਗੜ੍ਹ ਤੋਂ ਸਰਪੰਚ ਲਖਵਿੰਦਰ ਸਿੰਘ ਮੌਜੂਦ ਸਨ | ਵਿਧਾਇਕ ਸਵਨਾ ਨੇ ਰਾਣਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਸੁਰਿੰਦਰ ਕੰਬੋਜ ਦੀ ਪਤਨੀ ਆਸ਼ਾ ਰਾਣੀ, ਹਸਤਾ ਕਲਾ ਤੋਂ ਓਮ ਪ੍ਰਕਾਸ਼ ਦੀ ਪਤਨੀ ਗੁਲਸ਼ੇਰ ਸਿੰਘ ਸੁਰਿੰਦਰ ਕੌਰ, ਕਰਨੀ ਖੇੜਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੰਦੀਪ ਸਿੰਘ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ