20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 04-12-2025
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਢਾਣੀ ਸ਼ਹਿਜ਼ਾਦਾ ਅਜੀਤ ਸਿੰਘ ਨਗਰ ਪਿੰਡ ਖਿਓਵਾਲਾ ਬੋਦਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਦਾਦੇ ਦੀ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਸੀ ਤਾਂ ਪਿੰਡ ਦੇ ਸਰਪੰਚ ਨੇ ਉਸ ਸਬੰਧੀ ਪੰਚਾਇਤ ਬੁਲਾਈ ਸੀ | ਜਿੱਥੇ ਦੂਸਰੀ ਧਿਰ ਮਨਪ੍ਰੀਤ ਸਿੰਘ ਪੁੱਤਰ ਸੁੰਦਰ ਸਿੰਘ, ਸੰਦੀਪ ਸਿੰਘ ਪੁੱਤਰ ਸੁੰਦਰ ਸਿੰਘ, ਕੋੜਾ ਬਾਈ ਪਤਨੀ ਸੰਦੀਪ ਸਿੰਘ, ਚੰਨੋ ਬਾਈ ਪਤਨੀ ਮਨਪ੍ਰੀਤ ਸਿੰਘ, ਮੀਤੋ ਬਾਈ ਪਤਨੀ ਸੁੰਦਰ ਸਿੰਘ ਵਾਸੀਆਨ ਢਾਣੀ ਸ਼ਹਿਜ਼ਾਦਾ ਅਜੀਤ ਸਿੰਘ ਨਗਰ ਪਿੰਡ ਖਿਓਵਾਲਾ ਬੋਦਲਾ, ਛਿੰਦਰ ਸਿੰਘ ਅਤੇ ਕੈਲਾਸ਼ ਰਾਣੀ ਪਤਨੀ ਛਿੰਦਰ ਸਿੰਘ ਵਾਸੀ ਢਾਣੀ ਹਰ ਸਿੰਘ ਦਾਖਲੀ ਘੱਟਿਆਂਵਾਲੀ ਬੋਦਲਾ ਫ਼ੈਸਲੇ ਦੌਰਾਨ ਹੀ ਬਹਿਸਬਾਜੀ ਕਰਨ ਲੱਗੇ ਪਏ ਅਤੇ ਦੇਖਦੇ ਦੇਖਦੇ ਹੀ ਉਹ ਉਸ ਦੇ ਗੱਲ ਪੈ ਗਏ 'ਤੇ ਕੁੱਟਮਾਰ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਵਿਸ਼ਾਲ ਡੇਲੂ ਦੇ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਹੈਰੋਇਨ ਸਮੇਤ 4 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।