ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਵਿਜ਼ਡਮ ਕਾਨਵੈਂਟ ਸਕੂਲ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਅਲੱਗ-ਅਲੱਗ ਗਤੀਵਿਧੀਆਂ ਵਿਚ ਭਾਗ ਲਿਆ | ਇਸ ਸਮਾਰੋਹ ਦੀ ਸ਼ੁਰੂਆਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਖ਼ਾਸ ਸਵੇਰ ਦੀ ਸਭਾ ਨਾਲ ਹੋਈ | ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਸੰਗੀਤ ਅਧਿਆਪਕ ਮਿਸਟਰ ਹਰਪ੍ਰੀਤ ਦੀ ਰਹਿਨੁਮਾਈ ਹੇਠ ਇੱਕ ਗੀਤ ਪੇਸ਼ ਕੀਤਾ, ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਮਿਸ ਹਿਮਾਨੀ ਦੀ ਕੋਰੀਓਗ੍ਰਾਫੀ ਹੇਠ ਸੁੰਦਰ ਨਾਚ ਪ੍ਰਦਰਸ਼ਨ ਕੀਤਾ | ਪੰਜਵੀਂ ਜਮਾਤ ਦੀ ਵਿਦਿਆਰਥਣ ਜਸਰੀਤ ਨੇ ਦੀਵਾਲੀ ਦੇ ਮਹੱਤਵ 'ਤੇ ਇੱਕ ਭਾਸ਼ਣ ਪੇਸ਼ ਕੀਤਾ | ਮਿਸ ਦੇਵਨਾ ਵੱਲੋਂ ਵਿਸ਼ੇਸ਼ ਅਧਿਆਪਕ ਭਾਸ਼ਣ ਦਿੱਤਾ ਗਿਆ | ਜਿਸ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਮਿਸ ਨਿਮਰਤਾ ਸੰਧੂ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦਿਲੋਂ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਉਤਸ਼ਾਹ ਅਤੇ ਰਚਨਾਤਮਿਕਤਾ ਦੀ ਸ਼ਲਾਘਾ ਕੀਤੀ | ਕਿੰਡਰਗਾਰਟਨ ਦੇ ਬੱਚਿਆਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿਚ ਖ਼ੁਸ਼ੀ ਭਰੀ ਪੌਟਲੱਕ ਪਾਰਟੀ ਦਾ ਅਨੰਦ ਮਾਣਿਆ | ਹਿੱਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਦੀਵੇ ਬਣਾਉਣ ਦੀ ਗਤੀਵਿਧੀ ਵਿਚ ਆਪਣੀ ਕਲਾਤਮਕਤਾ ਦਿਖਾਈ |ਤੀਜੀ ਅਤੇ ਚੌਥੀ ਜਮਾਤ ਦੇ ਬੱਚਿਆਂ ਨੇ ਸੁੰਦਰ ਤੋਰਨ ਬਣਾਏ ਅਤੇ ਜਮਾਤਾਂ ਦੀ ਸਜਾਵਟ ਕੀਤੀ | ਪੰਜਵੀਂ ਅਤੇ ਛੇਵੀਂ ਜਮਾਤ ਨੇ ਦੀਵਾਲੀ ਫੂਡ ਫ਼ੈਸਟੀਵਲ ਆਯੋਜਿਤ ਕੀਤਾ ਜਿਸ ਨਾਲ ਘਰੇਲੂ ਪਕਵਾਨਾਂ ਦੀ ਸੁਗੰਧ ਸਾਰੇ ਸਕੂਲ ਵਿਚ ਫੈਲ ਗਈ | ਸੱਤਵੀਂ ਅਤੇ ਅੱਠਵੀਂ ਜਮਾਤ ਨੇ ਆਪਣਾ ਗਿਆਨ ਮਿਥਾਲੋਜੀ ਕਵਿਜ਼ ਰਾਹੀਂ ਦਰਸਾਇਆ, ਜਦਕਿ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੀ ਰੰਗੋਲੀ ਮੁਕਾਬਲੇ ਨਾਲ ਸਕੂਲ ਦੇ ਵਿਹੜੇ ਨੂੰ ਸੋਹਣਾ ਬਣਾਇਆ ਅਤੇ ਟੀਮ ਵਰਕ ਤੇ ਰਚਨਾਤਮਿਕਤਾ ਨੂੰ ਪ੍ਰੋਤਸਾਹਿਤ ਕੀਤਾ | ਇਸ ਸਮਾਰੋਹ ਨੇ ਖ਼ੁਸ਼ੀਆਂ ਵੰਡਣ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਸੁਨੇਹਾ ਦਿੱਤਾ |