ਨਕਦੀ ਸਮੇਤ 5 ਜੁਆਰੀਏ ਕਾਬੂ
ਅਜੀਤ ਡੈਸਕ
22-10-2025
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਨਗਦੀ ਸਮੇਤ ਪੰਜ ਜੁਆਰੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਲਵੰਤ ਸਿੰਘ ਪੁੱਤਰ ਸ਼ੰਭੂ ਸਿੰਘ ਵਾਸੀ ਧੋਬੀਘਾਟ ਫ਼ਾਜ਼ਿਲਕਾ, ਪੰਕਜ ਪੁੱਤਰ ਰਾਮ ਪ੍ਰਕਾਸ਼ ਵਾਸੀ ਅਬੋਹਰ ਰੋਡ ਨੇੜੇ ਸ਼ਾਹ ਪੈਲੇਸ ਫ਼ਾਜ਼ਿਲਕਾ, ਵਰੁਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪੈਂਚਾਂ ਵਾਲੀ, ਖਾਈਵਾਲ ਜਗਦੀਸ਼ ਸਿੰਘ ਅਤੇ ਖਾਈਵਾਲ ਰਜਿੰਦਰ ਕੁਮਾਰ ਵਾਰ-ਵਾਰ ਜੁਰਮ ਕਰਨ ਦੇ ਆਦੀ ਹਨ ਅਤੇ ਜਿਨ੍ਹਾਂ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਅੱਜ ਵੀ ਸ਼ਰੇਆਮ ਉਹ ਮੁਲਤਾਨੀ ਚੁੰਗੀ ਫ਼ਾਜ਼ਿਲਕਾ ਤੇ ਜੂਆ ਖਿਡਾ ਰਹੇ ਹਨ | ਪੁਲਿਸ ਨੇ ਛਾਪੇਮਾਰੀ ਕਰਕੇ ਬਲਵੰਤ ਸਿੰਘ, ਪੰਕਜ ਅਤੇ ਵਰੁਨ ਕੁਮਾਰ ਨੂੰ ਕਾਬੂ ਕਰ ਲਿਆ ਪਰ ਖਾਈਵਾਲ ਜਗਦੀਸ਼ ਸਿੰਘ ਅਤੇ ਰਜਿੰਦਰ ਕੁਮਾਰ ਭੱਜ ਗਏ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |