21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪ੍ਰਾਇਮਰੀ ਸਕੂਲ ਖੇਡਾਂ 'ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅਜੀਤ ਡੈਸਕ 25-09-2025
ਫ਼ਾਜ਼ਿਲਕਾ, 24 ਸਤੰਬਰ (ਅਮਰਜੀਤ ਸ਼ਰਮਾ)-ਪ੍ਰਾਇਮਰੀ ਸਕੂਲ ਵਿਚ ਖੇਡ ਮੁਕਾਬਲਿਆਂ ਵਿਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜਾਣਕਾਰੀ ਦਿੰਦਿਆਂ ਵਿਦਿਆਲਾ ਦੀ ਵਾਈਸ ਪਿੰ੍ਰਸੀਪਲ ਸ਼ੀਨਮ ਧੂੜੀਆ ਨੇ ਕਿਹਾ ਕਿ ਖੇਡਾਂ ਵਿਚ ਯੋਗਾ ਤੇ ਰਿਦਮਿਕ ਮੁਕਾਬਲਿਆਂ ਵਿਚ ਬੱਚਿਆਂ ਨੇ ਸ਼ਾਨਦਾਰ ਭਾਗੀਦਾਰੀ ਨਿਭਾਈ ਅਤੇ ਕੁੱਲ 6 ਸੋਨ ਅਤੇ 6 ਚਾਂਦੀ ਦੇ ਤਗਮੇ ਹਾਸਲ ਕੀਤੇ | ਯੋਗਾ ਮੁਕਾਬਲੇ ਵਿਚ ਅੰਡਰ-11 ਲੜਕਿਆਂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਟੀਮ ਵਿਚ ਗੁਰਨੂਰ ਸਿੰਘ, ਗੇਵਿਸ਼, ਵੀਰ, ਜਸਵੀਰ ਅਤੇ ਰੇਹਾਨ ਸ਼ਾਮਲ ਸਨ | ਰਿਦਮਿਕ ਮੁਕਾਬਲੇ ਵਿਚ ਵੀ ਗੁਰਨੂਰ ਸਿੰਘ ਨੇ ਆਪਣੀ ਵਿਅਕਤੀਗਤ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ | ਗਰਲਜ਼ ਯੋਗਾ ਟੀਮ ਨੇ ਵੀ ਉੱਤਮ ਪ੍ਰਦਰਸ਼ਨ ਕੀਤਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਟੀਮ ਵਿਚ ਨਾਜ਼ਿਆ, ਦਿਵਿਸ਼ਿਕਾ, ਗਯੂ, ਹਰਸ਼ਿਤਾ ਤੇ ਸ਼ਿਵਾਨੀ ਸ਼ਾਮਲ ਸਨ | ਮੁਕਾਬਲੇ ਦੌਰਾਨ ਬਾਲਿਕਾਵਾਂ ਨੇ ਭਰਪੂਰ ਮਿਹਨਤ ਅਤੇ ਸਮਰਪਣ ਦਿਖਾਇਆ | ਰਿਦਮਿਕ ਮੁਕਾਬਲੇ ਵਿਚ ਹਰਸ਼ਿਤਾ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀ ਝੋਲੀ ਵਿਚ ਹੋਰ ਇੱਕ ਚਾਂਦੀ ਦਾ ਤਗਮਾ ਜਿੱਤਿਆ | ਮੁਕਾਬਲੇ ਦੇ ਨਤੀਜਿਆਂ ਅਨੁਸਾਰ ਅੰਡਰ-11 ਲੜਕਿਆਂ ਯੋਗਾ ਟੀਮ ਨੇ ਪਹਿਲਾ ਸਥਾਨ, ਗੁਰਨੂਰ ਸਿੰਘ ਨੇ ਰਿਦਮਿਕ ਵਿਚ ਪਹਿਲਾ ਸਥਾਨ, ਗਰਲਜ਼ ਯੋਗਾ ਟੀਮ ਨੇ ਦੂਜਾ ਸਥਾਨ ਅਤੇ ਹਰਸ਼ਿਤਾ ਨੇ ਰਿਦਮਿਕ ਵਿਚ ਦੂਜਾ ਸਥਾਨ ਹਾਸਲ ਕੀਤਾ | ਇਸ ਪ੍ਰਦਰਸ਼ਨ ਦੇ ਆਧਾਰ 'ਤੇ ਸਕੂਲ ਨੇ ਕੁੱਲ 6 ਸੋਨ ਤੇ 6 ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ | ਸਕੂਲ ਪਿੰ੍ਰਸੀਪਲ ਨਰੇਸ਼ ਸਪੜਾ ਨੇ ਅਧਿਆਪਕਾਂ ਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ | ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਅਨਿਲ ਜੈਨ ਨੇ ਕਿਹਾ ਕਿ ਇਹ ਬੱਚਿਆਂ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ | ਇਸ ਮੌਕੇ ਮਾਪਿਆਂ ਨੇ ਵੀ ਬੱਚਿਆਂ ਦੀ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕੀਤੀ |
ਪਿਛਲੀ ਖ਼ਬਰ ਮੈਗਸੀਪਾ ਵਲੋਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਦੋ ਰੋਜ਼ਾ ਟਰੇਨਿੰਗ ਅਗਲੀ ਖ਼ਬਰ ਐਨ.ਐੱਸ.ਐੱਸ. ਦਿਵਸ ਸਰਕਾਰੀ ਐਮ.ਆਰ.ਕਾਲਜ 'ਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।