15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਫਲੀਆਵਾਲਾ 'ਚ ਮੀਂਹ ਦੇ ਕਹਿਰ ਨਾਲ ਕਮਰਾ ਡਿੱਗਾ

ਅਜੀਤ ਡੈਸਕ 03-09-2025
ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਅਰਾਈਆਂਵਾਲਾ ਉਰਫ਼ ਫਲੀਆਵਾਲਾ ਵਿਖੇ ਮੀਂਹ ਦੇ ਕਹਿਰ ਨਾਲ ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਕਮਰਾ ਡਿਗ ਪਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਦੇ ਚੱਲਦੇ ਉਨ੍ਹਾਂ ਦਾ ਕੱਚਾ ਕਮਰਾ ਡਿਗ ਪਿਆ ਹੈ, ਜਿਸ ਨਾਲ ਅੰਦਰ ਪਿਆ ਸਮਾਨ ਥੱਲੇ ਆਉਣ ਨਾਲ ਨੁਕਸਾਨ ਹੋਇਆ ਹੈ | ਜਿਸ ਨਾਲ ਉਸ ਦਾ ਸਮਾਨ ਥੱਲੇ ਆ ਗਿਆ ਲੇਕਿਨ ਆਪ ਵਾਲ ਵਾਲ ਬਚ ਗਏ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਸ ਦੇ ਡਿੱਗੇ ਕਮਰੇ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਨਵਾਂ ਕਮਰਾ ਬਣਾ ਸਕੇ |
ਪਿਛਲੀ ਖ਼ਬਰ ਗੁਰਮਤਿ ਸਮਾਗਮ 6 ਨੂੰ ਅਗਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਕਾਰਨ ਡੇਂਗੂ ਮਾਮਲਿਆਂ 'ਚ ਆਈ ਕਮੀ-ਡਾ. ਸੁਰੇਸ਼ ਕੰਬੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।