20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਿਡ-ਡੇ ਮੀਲ ਕੁੱਕ ਯੂਨੀਅਨ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਹੋਈ ਮੀਟਿੰਗ

ਅਜੀਤ ਡੈਸਕ 02-06-2025
ਅਬੋਹਰ, 1 ਜੂਨ (ਵਿਵੇਕ ਹੂੜੀਆ)-ਸਕੂਲਾਂ ਵਿਚ ਦੁਪਹਿਰ ਦਾ ਖਾਣਾ ਬਣਾਉਣ ਵਾਲੀਆਂ ਮਿਡ-ਡੇ ਮੀਲ ਕੁੱਕ ਯੂਨੀਅਨ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਅਬੋਹਰ ਨਹਿਰੂ ਪਾਰਕ ਵਿਖੇ ਹੋਈ | ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਤਰੋ ਦੇਵੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਸ਼ਾਮਿਲ ਪਰਮਜੀਤ ਕੌਰ ਨੇ ਦੱਸਿਆ ਕਿ ਮਿਡ-ਡੇ ਮੀਲ ਕੁੱਕ ਅਤੇ ਦਰਜਾ ਚਾਰ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ 4 ਜੂਨ ਨੂੰ ਮਿੱਡੇ ਮੀਲ ਕੁੱਕ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਵਿਖੇ ਹੋ ਰਹੀ ਪੱਛਮੀ ਚੋਣ ਵਿਚ ਹਜ਼ਾਰਾ ਵਰਕਰ ਰੋਸ ਰੈਲੀ ਵਿਚ ਪਹੁੰਚਣਗੇ | ਇਸ ਮੌਕੇ ਨੇਹਾ ਰਾਣੀ, ਉਰਮਿਲਾ ਦੇਵੀ, ਸੁਮਨ, ਪਰਮਜੀਤ ਕੌਰ, ਸੁਖਦੀਪ ਕੌਰ, ਸਰਬਜੀਤ ਕੌਰ, ਕਮਲੇਸ਼ ਰਾਣੀ, ਮੰਜੂ ਰਾਣੀ, ਆਸ਼ਾ ਰਾਣੀ, ਤਾਰਾਵੰਤੀ, ਕੈਲਾਸ਼ ਰਾਣੀ | ਗੁੱਡੋ ਦੇਵੀ, ਰਾਮ ਪਿਆਰੀ, ਸਵਿੱਤਰੀ ਦੇਵੀ, ਸੋਨਮ ਰਾਣੀ, ਰੇਣੂ, ਬਲਜੀਤ ਕੌਰ, ਅਸ਼ਮੀਤ ਕੌਰ, ਆਸ਼ਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 131 ਲੋੜਵੰਦ ਪਰਿਵਾਰਾਂ ਨੂੰ ਗੀਤਾ ਭਵਨ ਮੰਦਰ ਕਮੇਟੀ ਵਲੋਂ ਵੰਡਿਆ ਮਹੀਨਾਵਾਰ ਰਾਸ਼ਨ ਡਾ. ਅੰਕਿਤਾ ਜਸੂਜਾ ਨੇ ਪਰਿਵਾਰ... ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।