20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਾਈ ਸਕੂਲ ਕੇਰੀਆਂ 'ਚ ਸਮਰ ਕੈਂਪ ਦੌਰਾਨ ਬੱਚਿਆਂ ਨੇ ਪ੍ਰਾਪਤ ਕੀਤਾ ਤੇਲਗੂ ਭਾਸ਼ਾ ਦਾ ਗਿਆਨ

ਅਜੀਤ ਡੈਸਕ 02-06-2025
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਿੱਜੀ ਸਕੂਲਾਂ ਦੀ ਤਰਜ਼ 'ਤੇ ਹੁਣ ਸਰਕਾਰੀ ਸਕੂਲਾਂ ਵਿਚ ਵੀ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸੇ ਦੇ ਤਹਿਤ ਸਰਕਾਰੀ ਹਾਈ ਸਕੂਲ ਕੇਰੀਆਂ ਵਿਚ ਮੁੱਖ ਅਧਿਆਪਕਾ ਸ੍ਰੀਮਤੀ ਰਜਨੀ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਸਮਰ ਕੈਂਪ ਲਗਾਉਂਦਿਆਂ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਭਾਸ਼ਾਈ ਸਮਰੱਥਾ, ਸਾਂਸਕਿ੍ਤਿਕ ਗਿਆਨ ਅਤੇ ਰਾਸ਼ਟਰ-ਭਗਤੀ ਦੀ ਭਾਵਨਾ ਨੂੰ ਉਭਾਰਨਾ ਸੀ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੱਖਣੀ ਭਾਰਤ ਦੀ ਪ੍ਰਮੁੱਖ ਭਾਸ਼ਾ ਤੇਲਗੂ ਸਿਖਾਈ ਗਈ | ਉਨ੍ਹਾਂ ਨੂੰ ਇਸ ਭਾਸ਼ਾ ਦੇ ਇਤਿਹਾਸ, ਉਤਪਤੀ, ਵਿਕਾਸ ਅਤੇ ਭਾਰਤ ਵਿਚ ਇਸੇ ਸਥਾਨ ਬਾਰੇ ਸੰਖਿਪਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਤੇਲਗੂ ਵਿਚ ਗਿਣਤੀ, ਆਮ ਗੱਲਬਾਤ ਅਤੇ ਆਪਣੇ ਬਾਰੇ ਜਾਣਕਾਰੀ ਦੇਣ ਵਰਗੀਆਂ ਬੁਨਿਆਦੀ ਕਲਾਵਾਂ ਵੀ ਸਿੱਖੀਆਂ | ਇਸ ਤੋਂ ਇਲਾਵਾ ਕੈਂਪ ਵਿਚ ਰਾਸ਼ਟਰ-ਭਗਤੀ ਸੰਬੰਧੀ ਗਤੀਵਿਧੀਆਂ ਜਿਵੇਂ ਦੇਸ਼ ਭਗਤੀ ਗੀਤ, ਨਾਚ ਅਤੇ ਲਘੁ-ਭਾਸ਼ਣਾਂ ਦੀ ਪੇਸ਼ਕਾਰੀ ਕਰਵਾਈ ਗਈ | ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਨਵੀਂ ਭਾਸ਼ਾ ਸਿੱਖਣ ਅਤੇ ਦੇਸ਼ ਭਗਤੀ ਦੀ ਅਹਿਸਾਸ ਪ੍ਰਗਟ ਕਰਨ ਦਾ ਸਾਧਨ ਬਣੀ | ਇਹ ਸਮਰ ਕੈਂਪ ਉਨ੍ਹਾਂ ਲਈ ਇਕ ਸਿੱਖਣ ਯੋਗ, ਉਤਸ਼ਾਹਜਨਕ ਅਤੇ ਯਾਦਗਾਰ ਤਜਰਬਾ ਸਾਬਤ ਹੋਇਆ | ਸਕੂਲ ਦੇ ਅਧਿਆਪਕ ਅਸ਼ਵਨੀ ਕੁਮਾਰ, ਹਰਿੰਦਰ ਕੌਰ, ਸਵਰਨ ਸਿੰਘ, ਅਲੀਸ਼ਾ ਮੈਡਮ, ਸੋਨੀਆ, ਮਹਿਰਬਾਨ, ਸੀਮਾ ਦੇ ਨਾਲ ਨਾਲ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ 2025 ਦੀ ਹੋਈ ਸ਼ਾਨਦਾਰ ਸਮਾਪਤੀ ਅਗਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।