20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਹਾਈ ਸਕੂਲ ਮੁਰਾਦਵਾਲਾ ਦਲ ਸਿੰਘ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

ਅਜੀਤ ਡੈਸਕ 02-06-2025
ਮੰਡੀ ਅਰਨੀਵਾਲਾ, 1 ਜੂਨ (ਨਿਸ਼ਾਨ ਸਿੰਘ ਮੋਹਲਾਂ)- ਸਰਕਾਰੀ ਹਾਈ ਸਕੂਲ ਮੁਰਾਦਵਾਲਾ ਦਲ ਸਿੰਘ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਕਰਾਈ ਗਈ | ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਰਵੀਂ ਹਾਜ਼ਰੀ ਲਗਵਾਈ | ਉੱਥੇ ਨਾਲ ਦੀ ਨਾਲ ਸਕੂਲ ਮੁਖੀ ਅਨੁਰਾਗ ਤੇ ਅਧਿਆਪਕਾਂ ਨੇ ਸਕੂਲ ਦੇ ਸਰਬਪੱਖੀ ਵਿਕਾਸ ਬਾਰੇ ਖੁੱਲ ਕੇ ਚਰਚਾ ਕੀਤੀ | ਵਿਦਿਆਰਥੀਆਂ ਦੀ ਵਧੀਆ ਸਿੱਖਿਆ, ਰੋਜ਼ਾਨਾ ਹਾਜ਼ਰੀ ਵਧਾਉਣ ਅਤੇ ਹੋਰ ਮੁਸ਼ਕਲਾਂ ਲਈ ਸੁਝਾਅ ਲਏ ਗਏ | ਮਾਪਿਆਂ ਨੂੰ ਛੁੱਟੀਆਂ ਦੇ ਕੰਮ ਅਤੇ ਪ੍ਰੋਜੈਕਟ ਬਾਰੇ ਜਾਣੂ ਕਰਵਾਇਆ | ਪੀ.ਟੀ.ਐੱਮ ਦੌਰਾਨ ਛਬੀਲ ਲਗਾਈ ਗਈ | ਜਿਸ ਦਾ ਮਾਪਿਆਂ ਅਤੇ ਬੱਚਿਆ ਨੇ ਅਨੰਦ ਲਿਆ | ਇਸ ਮੌਕੇ ਸਕੂਲ ਮੁਖੀ ਅਨੁਰਾਗ ਕੁਮਾਰ, ਰਮੇਸ਼ ਕੁਮਾਰ, ਸੋਨੀਆ ਕੱਕੜ, ਜਰਨੈਲ ਸਿੰਘ, ਹਰਵਿੰਦਰ ਸਿੰਘ, ਰਿਤੂ ਚੌਧਰੀ, ਰਵੀ ਕੁਮਾਰ, ਵੀਨਾ ਰਾਣੀ, ਹਰਮੀਤ ਸਿੰਘ, ਮਿਸ ਪਰਵੀਨਾ, ਜਗਮੀਤ ਸਿੰਘ, ਅਮਿੱਤ ਕੰਬੋਜ, ਅਮਰ ਸਿੰਘ ਅਤੇ ਐੱਸ.ਐੱਮ. ਸੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਕਿਸਾਨਾਂ ਨਾਲ ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।