15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਫ਼ਾਜ਼ਿਲਕਾ 'ਚ ਸਿੱਖ ਸੰਗਤ ਨੂੰ ਕੀਤਾ ਲਾਮਬੰਦ

ਫ਼ਾਜ਼ਿਲਕਾ ਵਿਖੇ ਹੋਈ ਸਭਾ ਦੌਰਾਨ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਬਰਾੜ, ਮੰਚ 'ਤੇ ਬੈਠੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਜਥੇਦਾਰ ਚਰਨ ਸਿੰਘ ਅਤੇ ਹੋਰ ਅਤੇ ਪੰਡਾਲ 'ਚ ਹਾਜ਼ਰ ਸਿੱਖ ਚਿੰਤਕ ਅਤੇ ਸੰਗਤਾਂ | ਤਸਵੀਰਾਂ-ਪ੍ਰਦੀਪ ਕੁਮਾਰ <br/> 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਦਲ ਦੀ ਭਰਤੀ ਲਈ ਥਾਪੀ ਗਈ ਪੰਜ ਮੈਂਬਰੀ ਕਮੇਟੀ ਦੇ ਫ਼ਾਜ਼ਿਲਕਾ ਪੁੱਜੇ ਦੋ ਮੈਂਬਰਾਂ ਨੇ ਸਥਾਨਕ ਇਕ ਪੈਲੇਸ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਅਤੇ ਪੰਥ ਦੇ ਭਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਸੱਦਾ ਦਿੱਤਾ | ਪੰਜ ਮੈਂਬਰੀ ਕਮੇਟੀ ਵਲੋਂ ਚਲਾਈ ਜਾ ਰਹੀ ਭਰਤੀ ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਰਤੀ ਨੂੰ ਹੋਰ ਤੇਜ਼ ਕਰਨ ਲਈ ਪੁੱਜੇ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ ਅਤੇ ਪੰਥ ਵਿਚ ਮੌਜੂਦਾ ਸਮੇਂ ਦੌਰਾਨ ਬੜਾ ਵੱਡਾ ਭੰਬਲ ਭੂਸਾ ਪਾਇਆ ਜਾ ਰਿਹਾ ਹੈ | ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਮੁਤਾਬਿਕ ਪੰਥਪ੍ਰਸਤੀ ਵਾਲੀ ਜਥੇਬੰਦੀ ਬਣ ਕੇ ਤਿਆਰ ਹੋ ਗਈ ਤਾਂ ਕੌਮ ਦੇ ਅੰਦਰ ਜਿੱਥੇ ਦੁਬਿਧਾ ਖ਼ਤਮ ਹੋਵੇਗੀ, ਉੱਥੇ ਹੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 15 ਸਾਲ ਪੰਜਾਬ 'ਚ ਰਾਜ ਕੀਤਾ | ਪੰਜਾਬ ਵਿਚ ਜਿੱਥੇ ਵਿਕਾਸ ਦਾ ਕੰਮ ਚਲਾਇਆ ਉੱਥੇ ਜਦੋਂ ਧਰਮ ਨੂੰ ਬਚਾਉਣ ਦੀ ਵਾਰੀ ਆਈ ਤਾਂ ਉਸ ਸਮੇਂ ਦੇ ਪਾਰਟੀ ਆਗੂਆਂ ਨੇ ਇਕ ਸਾਧ ਨੂੰ ਬਚਾਉਣ ਲਈ ਧਰਮ ਨੂੰ ਪਿੱਛੇ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋ ਕੇ 7 ਮੈਂਬਰੀ ਕਮੇਟੀ ਤੋਂ ਬਾਗ਼ੀ ਹੋ ਗਏ, ਪਰ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਣਾ ਪੰਥ ਦੇ ਭਲੇ ਲਈ ਥਾਂ ਥਾਂ 'ਤੇ ਹੋਕਾ ਦੇ ਰਹੀ ਹੈ | ਇਸ ਮੌਕੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੇ ਬੜੇ ਭਾਵੁਕ ਅੰਦਾਜ਼ ਵਿਚ ਪੰਥ ਦੇ ਭਲੇ ਲਈ ਚੱਲ ਰਹੀ ਭਰਤੀ ਅੰਦਰ ਹਰ ਸਿੱਖ ਨੂੰ ਅੱਗੇ ਆ ਕੇ ਕੰਮ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਜਥੇਦਾਰ ਨਹੀਂ ਸੇਵਾਦਾਰ ਬਣਨ ਦੀ ਲੋੜ ਹੈ | ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਭਰਤੀ ਮੁਹਿੰਮ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਜਥੇਦਾਰ ਚਰਨ ਸਿੰਘ ਕੰਧ ਵਾਲਾ ਹਾਜ਼ਰ ਖਾਂ, ਦਵਿੰਦਰ ਸਿੰਘ ਜਨਰਲ ਸਕੱਤਰ ਸਤਲੁਜ ਮਿਸਲ ਪੰਜਾਬ, ਬਾਬਾ ਮੋਹਣ ਸਿੰਘ ਅਰਨੀਵਾਲਾ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਲਦੇਵ ਸਿੰਘ ਮਾਹਮੂਜੋਈਆ, ਇਕਬਾਲ ਸਿੰਘ ਭੁੱਲਰ, ਗੁਰਿੰਦਰ ਸਿੰਘ ਲਾਊ ਜਾਖੜ ਕਿੱਲਿ੍ਹਆਂਵਾਲੀ, ਰਛਪਾਲ ਸਿੰਘ ਸੰਧੂ, ਗੁਰਦੇਵ ਸਿੰਘ ਸਰਪੰਚ, ਦਰਸ਼ਨ ਸਿੰਘ ਅਬੋਹਰ, ਬਚਿੱਤਰ ਸਿੰਘ ਵਿਰਕ, ਗੁਰਲਾਲ ਸਿੰਘ ਖ਼ਾਲਸਾ ਜੰਡਵਾਲਾ ਭੀਮੇਸ਼ਾਹ, ਰਮਿੰਦਰ ਸਿੰਘ ਗਰੇਵਾਲ, ਵਿਸ਼ਪਿੰਦਰ ਸਿੰਘ, ਸਤਸਰੂਪ ਸਿੰਘ ਦਾਰਾ, ਜਰਨੈਲ ਸਿੰਘ, ਬਲਦੇਵ ਸਿੰਘ ਮੰਮੁਖੇੜਾ, ਸੁੱਚਾ ਸਿੰਘ ਅੰਮਿ੍ਤਸਰੀਆ, ਮਹਾਂਬੀਰ ਸਿੰਘ ਕਮਾਲ ਵਾਲਾ, ਲਖਵਿੰਦਰ ਸਿੰਘ, ਮਿਹਰ ਸਿੰਘ ਸੰਧੂ, ਗੁਰਭੇਜ ਸਿੰਘ ਚੇਅਰਮੈਨ, ਇਕਬਾਲ ਸਿੰਘ ਕਮਾਲ ਵਾਲਾ, ਸੁਰਿੰਦਰ ਸਿੰਘ ਬੰਨਾਵਾਲਾ, ਰਣਬੀਰ ਸਿੰਘ ਭੁੱਲਰ, ਗੁਰਲਾਲ ਸਿੰਘ ਸ਼ਾਹਪੁਰਾ, ਗੁਰਮੀਤ ਸਿੰਘ ਮਾਹੰੂਆਣਾ, ਬਲਵੰਤ ਸਿੰਘ ਕੰਧਵਾਲਾ, ਗੁਰਬਚਨ ਸਿੰਘ ਕੰਧਵਾਲਾ, ਬੂਟਾ ਸਿੰਘ, ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਹਰਮੰਦਰ ਸਿੰਘ ਕਿੜਿਆਵਾਲਾ, ਸੁਖਵੰਤ ਸਿੰਘ, ਹਰਨੇਕ ਸਿੰਘ ਓਡੀਆ, ਬਲਦੇਵ ਸਿੰਘ ਓਡੀਆ, ਸਵਰਨ ਸਿੰਘ ਲਹੌਰੀਆ, ਗੁਰਮੀਤ ਸਿੰਘ ਟਾਹਲੀਵਾਲਾ, ਐਡਵੋਕੇਟ ਪਿੰਦਰ ਪਾਲ ਸਿੰਘ, ਗਿਆਨ ਸਿੰਘ ਕੰਧਵਾਲਾ, ਗੁਰਦਰਸ਼ਨ ਸਿੰਘ, ਹਰਬੰਸ ਸਿੰਘ ਵੈਰੜ, ਮਿਲਖਾ ਸਿੰਘ, ਸ੍ਰੀਮਤੀ ਰਾਜ ਕਿਰਨ, ਸ੍ਰੀਮਤੀ ਗੁਰਮੀਤ ਕੌਰ, ਬਖ਼ਸ਼ੀਸ਼ ਸਿੰਘ, ਸ਼ੇਰ ਸਿੰਘ ਰੁਕਣਪੁਰਾ, ਦਵਿੰਦਰ ਸਿੰਘ, ਚੰਨ ਸਿੰਘ ਰੁੱਕਣਪੁਰਾ, ਜੀਤ ਸਿੰਘ ਖ਼ਾਲਸਾ, ਲਖਵੀਰ ਸਿੰਘ ਖਿਪਾਂਵਾਲੀ,ਬਲਜੀਤ ਸਿੰਘ, ਸਵਰਨ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ | ਮੰਚ ਸੰਚਾਲਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ ਨੇ ਕੀਤਾ |
ਪਿਛਲੀ ਖ਼ਬਰ ਲੋਕਾਂ 'ਚ ਹੜ੍ਹਾਂ ਬਾਰੇ ਚਰਚਾ... ਸਰਹਿੰਦ ਚੋਅ ਸਮੇਤ ਡਰੇਨਾਂ 'ਚ ਖੜ੍ਹੇ ਨਦੀਨਾਂ ਨਾਲ ਪਾਣੀ ਨੂੰ ਡਾਫ ਲੱਗਣ ਦਾ ਖ਼ਤਰਾ... ਅਗਲੀ ਖ਼ਬਰ ਇਕ ਭਾਰਤ ਸੇ੍ਰਸ਼ਠ ਭਾਰਤ ਮੁਹਿੰਮ ਤਹਿਤ ਕਰਵਾਈ ਪੈਦਲ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।