08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ੋਭਾ ਯਾਤਰਾ ਦਾ ਪਿੰਡ ਰਾਏਮਲ ਪਹੁੰਚਣ 'ਤੇ ਹੋਵੇਗਾ ਨਿੱਘਾ ਸਵਾਗਤ : ਪ੍ਰਧਾਨ ਹਰਬੀਰ ਸਿੰਘ

ਅਜੀਤ ਡੈਸਕ 29-12-2025
ਧਿਆਨਪੁਰ, 28 ਦਸੰਬਰ (ਕੁਲਦੀਪ ਸਿੰਘ ਸੋਨੂੰ)- ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਦੇ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 20 ਜਨਵਰੀ ਨੂੰ ਪੂਜਨੀਕ ਮਹੰਤ ਸ੍ਰੀ ਸ੍ਰੀ 1008 ਪੀਠਦਵੇਸ਼ਰ ਸ੍ਰੀ ਰਾਮ ਸੁੰਦਰ ਦਾਸ ਦੇਵ ਅਚਾਰੀਆ ਦੇ ਆਸ਼ੀਰਵਾਦ ਤੇ ਪੂਜਨੀਕ ਮਹੰਤ ਗੋਪਾਲ ਦਾਸ ਦੀ ਅਗਵਾਈ ਵਿਚ ਮੰਦਰ ਸ੍ਰੀ ਬਾਵਾ ਲਾਲ ਦੇ ਪ੍ਰਬੰਧਾਂ ਹੇਠ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਪਾਵਨ ਜੋੜ ਮੇਲੇ ਨੂੰ ਸਮਰਪਿਤ 11 ਜਨਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਇਹ ਸ਼ੋਭਾ ਯਾਤਰਾ ਜਦ ਜੇ.ਕੇ. ਰਿਜਾਰਟ, ਚੰਦੂਸੂਜਾ, ਮਲਕਵਾਲ, ਖਜਾਨੇਕੋਟ, ਗਿਲਾਵਾਲੀ ਤੋਂ ਹੁੰਦੀ ਹੋਈ ਪਿੰਡ ਰਾਏਮਲ ਆਵੇਗੀ ਤੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਡੀਆ ਪ੍ਰਧਾਨ ਸ: ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਬਾਵਾ ਲਾਲ ਨੇ ਧਿਆਨਪੁਰ ਨਗਰੀ 'ਚ ਬਹੁਤ ਭਾਰੀ ਤਪ ਕੀਤਾ ਹੈ, ਜਿਸ ਕਰ ਕੇ ਦੇਸ਼-ਵਿਦੇਸ਼ਾਂ ਵਿਚੋਂ ਸੰਗਤਾਂ ਆ ਕੇ ਉਨ੍ਹਾਂ ਨੂੰ ਨਤਮਸਤਕ ਹੁੰਦੀਆਂ ਹਨ ਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਕੇ ਖੁਸ਼ੀ ਪ੍ਰਾਪਤ ਕਰਦੀਆਂ ਹਨ |
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦਾ ਜੋਤੀ-ਜੋਤ ਦਿਵਸ ਮਨਾਉਣ ਨੂੰ ਲੈ ਕੇ ਤਿਆਰੀਆਂ ਆਰੰਭ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ਮੁੱਖ ਦੁਆਰ ਸਾਹਮਣੇ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।